ਚੰਡੀਗੜ੍ਹ : ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਦਿੱਲੀ ਵਿਖੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਮੰਗਲਵਾਰ ਦੁਪਹਿਰ 1:33:42 ਉੱਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਸ਼ੁਰੂਆਤੀ ਰਿਪੋਰਟਾਂ ਮੁਤਾਬਕ ਭੂਚਾਲ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਗੰਡੋਹ ਭਲੇਸਾ ਪਿੰਡ ਤੋਂ 18 ਕਿਲੋਮੀਟਰ ਦੂਰ 30 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ। ਭੂਚਾਲ ਦਾ ਰਿਕਟਰ ਸਕੇਲ ਪੈਮਾਨਾ 5.4 ਦੱਸਿਆ ਜਾ ਰਿਹਾ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਡਾਇਰੈਕਟਰ ਡਾ ਓਪੀ ਮਿਸ਼ਰਾ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਡੋਡਾ ‘ਚ ਅੱਜ 5.4 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਭੂਚਾਲ ਦੇ ਝਟਕੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਪੰਜਾਬ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮਹਿਸੂਸ ਕੀਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਹੋਰ ਆਉਣ ਵਾਲਾ ਭੂਚਾਲ ਦਾ ਝਟਕਾ ਮੁੱਖ ਝਟਕੇ ਨਾਲੋਂ ਘੱਟ ਤੀਬਰਤਾ ਦਾ ਹੋਵੇ।
ਜੰਮੂ-ਕਸ਼ਮੀਰ ‘ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਸਮੇਤ ਉੱਤਰੀ ਭਾਰਤ ਦੇ ਹੋਰ ਹਿੱਸਿਆਂ ‘ਚ ਵੀ ਝਟਕੇ ਮਹਿਸੂਸ ਕੀਤੇ ਗਏ।
ਸ੍ਰੀਨਗਰ ਦੇ ਇੱਕ ਸਥਾਨਕ ਦੁਕਾਨਦਾਰ ਨੇ ਖਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਭੂਚਾਲ ਕਾਰਨ ਸਕੂਲੀ ਬੱਚੇ ਡਰ ਗਏ ਅਤੇ ਦੁਕਾਨਾਂ ਵਿੱਚ ਬੈਠੇ ਲੋਕ ਬਾਹਰ ਆ ਗਏ। ਸਥਾਨਕ ਲੋਕਾਂ ਨੇ ਕਿਹਾ: “ਭੂਚਾਲ ਨੇ ਸਕੂਲੀ ਬੱਚਿਆਂ ਨੂੰ ਡਰਾ ਦਿੱਤਾ। ਦੁਕਾਨਾਂ ਵਿੱਚੋਂ ਲੋਕ ਬਾਹਰ ਆ ਗਏ। ਇਹ ਡਰਾਉਣਾ ਸੀ। ਇਹ ਪਿਛਲੇ ਹਫ਼ਤੇ ਦੇ ਝਟਕਿਆਂ ਨਾਲੋਂ ਜ਼ਿਆਦਾ ਤੀਬਰ ਸੀ।
#WATCH | An earthquake of magnitude 5.4 on the Richter scale hit Doda, J&K at 1:33 pm this afternoon.
A local from Srinagar says, "The earthquake scared school children. People in shops rushed out. It was scary. This was more intense than the tremors last week…" pic.twitter.com/c08L07mz6i
— ANI (@ANI) June 13, 2023