The Khalas Tv Blog India ਹਫ਼ਤੇ ‘ਚ ਦੂਜੀ ਵਾਰ ਆਇਆ ਭਾਰਤ ‘ਚ ਤੇਜ਼ ਭੂਚਾਲ,ਇੰਨੇ ਸੈਕੰਡ ਤੱਕ ਝਟਕੇ ਮਹਿਸੂਸ ਕੀਤੇ ਗਏ
India

ਹਫ਼ਤੇ ‘ਚ ਦੂਜੀ ਵਾਰ ਆਇਆ ਭਾਰਤ ‘ਚ ਤੇਜ਼ ਭੂਚਾਲ,ਇੰਨੇ ਸੈਕੰਡ ਤੱਕ ਝਟਕੇ ਮਹਿਸੂਸ ਕੀਤੇ ਗਏ

Earthquake in delhi ncr on 12 november 2022

12 ਨਵੰਬਰ ਨੂੰ 7 ਵਜ ਕੇ 57 ਸੈਕੰਡ 'ਤੇ ਆਇਆ 5.4 ਭੂਚਾਲ

ਬਿਊਰੋ ਰਿਪੋਰਟ : ਇੱਕ ਹਫਤੇ ਵਿੱਚ ਦੂਜੀ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ । 12 ਨਵੰਬਰ 2022 ਨੂੰ ਸ਼ਾਸ 7 ਵਜ ਕੇ 57 ਮਿੰਟ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰੀਐਕਟਰ ਸਕੇਲ ‘ਤੇ ਇਸ ਦੀ ਰਫ਼ਤਾਰ 5.4 ਦੱਸੀ ਜਾ ਰਹੀ ਹੈ । ਭੂਚਾਲ ਦੇ ਝਟਕੇ ਦਿੱਲੀ NCR ਵਿੱਚ ਮਹਿਸੂਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਵਿੱਚ ਵੀ ਭੂਚਾਲ ਦਾ ਅਸਰ ਵੇਖਣ ਨੂੰ ਮਿਲਿਆ ਹੈ । ਭੂਚਾਲ ਦਾ ਕੇਂਦਰ ਨੇਪਾਲ ਦੱਸਿਆ ਜਾ ਰਿਹਾ ਹੈ ।  ਇਸ ਤੋਂ ਪਹਿਲਾਂ ਇਸੇ ਹਫ਼ਤੇ 9 ਨਵੰਬਰ ਬੁੱਧਵਾਰ ਨੂੰ ਸਵੇਰੇ 7 ਵਜ ਕੇ 54 ਮਿੰਟ ‘ਤੇ ਭੂਚਾਲ ਆਇਆ ਸੀ । ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਲੋਕ ਘਰੋਂ ਬਾਹਰ ਨਿਕਲ ਆਏ ।

ਸਾਢੇ ਤਿੰਨ ਘੰਟੇ ਪਹਿਲਾਂ ਉਤਰਾਖੰਡ ਵਿੱਚ ਵੀ ਭੂਚਾਲ ਆਇਆ ਸੀ

ਦਿੱਲੀ NCR ਤੋਂ ਪਹਿਲਾਂ ਸ਼ਨਿੱਚਰਵਾਰ ਸ਼ਾਮ 4 ਵਜ ਕੇ 25 ਮਿੰਟ ‘ਤੇ ਉਤਰਾਖੰਡ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੀਐਕਟਰ ਸਕੇਲ ‘ਤੇ ਇਸ ਦੀ ਰਫ਼ਤਾਰ 3.4 ਸੀ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ ਸਨ ।

ਭੂਚਾਲ ਦੌਰਾਨ ਕੀ ਕਰਨਾ ਚਾਹੀਦਾ ਹੈ

ਮਾਹਿਰਾ ਮੁਤਾਬਿਕ ਭੂਚਾਲ ਦੌਰਾਨ ਸਭ ਤੋਂ ਪਹਿਲਾਂ ਕੋਸ਼ਿਸ਼ ਕਰਨੀ ਚਾਰੀਦੀ ਹੈ ਕਿ ਤੁਸੀਂ ਘਰ ਜਾਂ ਫਿਰ ਦਫ਼ਤਰ ਤੋਂ ਬਾਹਰ ਆ ਜਾਓ,ਸਭ ਤੋਂ ਸੇਫ ਥਾਂ ਹੁੰਦੀ ਹੈ ਤੁਸੀਂ ਪਾਰਕ ਵਿੱਚ ਚੱਲੇ ਜਾਓ,ਇਸ ਤੋਂ ਇਲਾਵਾ ਜਿਹੜੇ ਲੋਕ ਉੱਚੀ ਇਮਾਰਤਾਂ ਵਿੱਚ ਰਹਿੰਦੇ ਹਨ ਉਹ ਕਦੇ ਵੀ ਹੇਠਾਂ ਉਤਰਨ ਵੇਲੇ ਲਿਫਟ ਦੀ ਵਰਤੋਂ ਨਾ ਕਰਨ । ਕਿਸੇ ਵੀ ਅਜਿਹੀ ਥਾਂ ‘ਤੇ ਨਾ ਖੜੇ ਹੋਵੋ ਜਿਸ ਦੇ ਡਿੱਗਣ ਨਾਲ ਤੁਹਾਨੂੰ ਸੱਟ ਲੱਗੇ।

ਕਿਉਂ ਆਉਂਦਾ ਹੈ ਭੂਚਾਲ

ਵਿਗਿਆਨਿਕਾਂ ਮੁਤਾਬਿਕ ਭੂਚਾਲ ਦੀ ਅਸਲੀ ਵਜ੍ਹਾਂ ਟੈਕਟੋਨਿਕਲ ਪਲੇਟਾਂ ਵਿੱਚ ਹਲਚਲ ਹੁੰਦੀ ਹੈ। ਇਸ ਤੋਂ ਇਲਾਵਾ ਉਲਕਾ ਪ੍ਰਭਾਵ ਅਤੇ ਜਵਾਲਾਮੁਖੀ ਫੱਟਣ,ਮਾਇਨ ਟੈਸਟਿੰਗ,ਨਿਊਕਲੀਅਰ ਟੈਸਟਿੰਗ ਵਜ੍ਹਾਂ ਨਾਲ ਭੂਚਾਲ ਆਉਂਦੇ ਹਨ । ਰੀਐਕਟਰ ਸਟੇਲ ‘ਤੇ ਵੀ ਭੂਚਾਲ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ । ਇਸ ਸਕੇਲ ਵਿੱਚ 2.0 ਜਾਂ ਫਿਰ 3.0 ਦੀ ਰਫਤਾਰ ਦਾ ਭੂਚਾਲ ਹਲਕਾ ਹੁੰਦਾ ਹੈ ਜਦਕਿ 6 ਪੁਆਇੰਟ ਦੀ ਰਫ਼ਤਾਰ ਨੂੰ ਤੇਜ਼ ਮੰਨਿਆ ਜਾਂਦਾ ਹੈ ।

Exit mobile version