India

ਆਹ ਖ਼ਬਰ ਪੜ੍ਹਕੇ ਤੁਸੀਂ ਬਲੂਟੁੱਥ ਈਅਰਫੋਨ ਵਰਤਣ ਤੋਂ ਪਹਿਲਾਂ ਸੌ ਵਾਰ ਸੋਚੋਗੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਹੈੱਡਫੋਨ ਜਾਂ ਈਅਰਫੋਨ ਨਾਲ ਵਾਰਦੀਆਂ ਘਟਨਾਵਾਂ ਅਕਸਰ ਲੋਕਾਂ ਦੀ ਜਾਨ ਦਾ ਖੌਅ ਬਣਦੀਆਂ ਹਨ।ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਵਿੱਚ ਇੱਕ ਬਲੂਟੁੱਥ ਈਅਰਫੋਨ ਫਟਣ ਨਾਲ ਰਾਕੇਸ਼ ਕੁਮਾਰ ਨਾਗਰ ਨਾਂ ਦੇ ਨੌਜਵਾਨ ਦੀ ਜਾਨ ਚਲੀ ਗਈ। ਹਾਲਾਂਕਿ ਡਾਕਟਰਾਂ ਨੇ ਕਿਹਾ ਹੈ ਕਿ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਝਾਲਾਵਾੜ ਦੇ ਖਾਨਪੁਰ ਥਾਣੇ ਦੇ ਅਧਿਕਾਰ ਖੇਤਰ ਦੇ ਅੰਦਰ ਚਾਂਦਖੇੜੀ ਪਿੰਡ ਵਿੱਚ ਇਹ ਹਾਦਸਾ ਵਾਪਰਿਆ ਹੈ।

ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਬਲੂਟੁੱਥ ਈਅਰਫੋਨ ਦੀ ਵਰਤੋਂ ਕਰਦੇ ਹੋਏ ਕਿਸੇ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ ਤੇ ਅਚਾਨਕ ਇਹ ਵਾਇਰਲੈਸ ਈਅਰਫੋਨ ਫਟ ਗਿਆ। ਨੌਜਵਾਨ ਦੇ ਕੰਨ ਵੀ ਜਖਮੀ ਹੋਏ ਹਨ। ਡਾਕਟਰਾਂ ਅਨੁਸਾਰ ਹੋ ਸਕਦਾ ਹੈ ਕਿ ਇਹ ਦੇਸ਼ ਵਿੱਚ ਅਜਿਹਾ ਪਹਿਲਾ ਮਾਮਲਾ ਹੋਵੇ।ਨੌਜਵਾਨ ਦੀ ਦਿਲ ਦੀ ਧੜਕਣ ਬੰਦ ਹੋ ਗਈ ਸੀ ਤੇ ਹਸਪਤਾਲ ਜਾ ਕੇ ਉਸਨੇ ਆਖਰੀ ਸਾਹ ਲਿਆ ਹੈ। ਪੁਲਿਸ ਪੋਸਟਮਾਰਟਮ ਕਰਕੇ ਮੌਤ ਦੇ ਅਸਲ ਕਾਰਣ ਲੱਭ ਰਹੀ ਹੈ।