Punjab

“ਪਹਿਲੇ ਮੁੱਖ ਮੰਤਰੀਆਂ ਨੇ ਮੇਰੇ ਲਈ ਛੱਡਿਆ ਹਜ਼ਾਰਾਂ ਕੋਰੜ ਦਾ ਕਰਜ਼ਾ”

"Earlier Chief Ministers left me a loan of crores of rupees"

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੱਖ-ਵੱਖ ਵਿਭਾਗਾਂ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਮੁੱਖ ਮੰਤਰੀ ਮਾਨ ਨੇ 427 ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਉਨ੍ਹਾਂ ਨੂੰ ਨਵੀਂ ਸ਼ੁਰੂਆਤ ਲਈ ਵਧਾਈ ਦਿੱਤੀ। ਮਾਨ ਨੇ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਨੌਕਰੀਆਂ ਦੇਣਾ ਕੋਈ ਅਹਿਸਾਨ ਦੀ ਗੱਲ ਨਹੀਂ ਹੁੰਦੀ ਸਗੋਂ ਇਹ ਸਰਕਾਰਾਂ ਦਾ ਕੰਮ ਹੁੰਦਾ ਹੈ।

ਮਾਨ ਨੇ ਕਿਹਾ ਕਿ ਸਰਕਾਰਾਂ ਉਮੀਦ ‘ਤੇ ਜਿਉਂਦੀਆਂ ਹਨ ਅਕੇ ਲੋਕ ਉਮੀਦ ਨਾਲ ਹੀ ਵੋਟ ਪਾਉਂਦੇ ਹਨ। ਮਾਨ ਨੇ ਆਪਣੀ ਸਰਕਾਰ ਦੇ ਗੁਣ ਗਾਉਂਦੇ ਕਿਹਾ ਕਿ 30 ਅਗਸਤ ਤੋਂ ਲੈ ਕੇ ਹੁਣ ਤੱਕ ਸਰਕਾਰ 7660 ਨਿਯੁਕਤੀ ਪੱਤਰ ਵੰਡ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਤ ਪੰਜਾਬ ਸਰਕਾਰ ਨੇ 36524 ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੀ ਹੈ।

ਮਾਨ ਨੇ ਕਿਹਾ ਕਿ ਸਰਕਾਰਾਂ ਉਮੀਦ ‘ਤੇ ਜਿਉਂਦੀਆਂ ਹਨ ਅਕੇ ਲੋਕ ਉਮੀਦ ਨਾਲ ਹੀ ਵੋਟ ਪਾਉਂਦੇ ਹਨ। ਮਾਨ ਨੇ ਤਤਕਾਲੀ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਕੰਮ ਪਿਛਲੀਆਂ ਸਰਕਾਰਾਂ ਆਪਣੇ ਆਖ਼ਰੀ ਸਮੇਂ ਵਿੱਚ ਕਰਦੀਆਂ ਸਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕੰਮ ਇੱਕ ਸਾਲ ਵਿੱਚ ਕਰ ਦਿਖਾਏ। ਮਾਨ ਨੇ ਕਿਹਾ ਕਿ ਹੁਣ ਬਿਨਾਂ ਕਿਸੇ ਸਿਫਾਰਸ਼ ਤੋਂ ਨੌਕਰੀ ਮਿਲ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਕੋਰਟ ਦੇ ਚੱਕਰ ਨਹੀਂ ਲਗਾਉਣ ਪੈਣਗੇ। ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਤਾਂ ਸੂਬੇ ਦੇ ਲੋਕ ਕਾਮਯਾਬੀ ਤੋਂ ਡਰਨ ਲਗਾ ਦਿੱਤੇ ਸਨ।

ਮਾਨ ਨੇ ਕਾਂਗਰਸ ਪਾਰਟੀ ਅਤੇ ਮਨਪ੍ਰੀਤ ਬਾਦਲ ‘ਤੇ ਤੰਜ ਕੱਸਦਿਆਂ ਕਿਹਾ ਉਸ ਵੇਲੇ ਨੌਜਵਾਨਾਂ ਦਾ ਦਿਲ ਟੁੱਟਿਆ ਹੋਵੇਗਾ ਜਦੋਂ ਸੂਬੇ ਦਾ ਖਜ਼ਾਨਾ ਮੰਤਰੀ ਇਹ ਕਹਿ ਦੇਵੇ ਕਿ ਖਜ਼ਾਨਾ ਖਾਲੀ ਹੈ। ਉਨ੍ਹਾਂ ਨੇ ਕਿਹਾ ਕਿ 9 ਸਾਲ ਤੱਕ ਵਿੱਤ ਮੰਤਰੀ ਖਜ਼ਾਨਾ ਖਾਲੀ ਦੀ ਗੱਲ ਹੀ ਕਰਦਾ ਰਿਹਾ। ਮਾਨ ਨੇ ਕਿਹਾ ਕਿ ਸਰਕਾਰਾਂ ਦਾ ਖਜ਼ਾਨਾ ਕਦੇ ਵੀ ਖਾਲੀ ਨਹੀਂ ਹੁੰਦਾ ਨੀਅਤ ਖਾਲੀ ਹੁੰਦੀ ਹੈ। ਮਾਨ ਨੇ ਕਿਹਾ ਕਿ ਮੇਰੇ ਤੋਂ ਪਹਿਲਾਂ ਵਾਲੇ ਮੁੱਖ ਮੰਤਰੀ ਮੇਰੇ ਲਈ 9020 ਕਰੋੜ ਦੀ ਕਰਜ਼ਾ ਛੱਡ ਗਏ ਹਨ। ਮਾਨ ਨੇ ਕਿਹਾ ਉਹ ਕਰਜ਼ੇ ਦੀ ਪਹਿਲੀ ਕਿਸ਼ਤ 1804 ਕਰੋੜ ਮੋੜ ਚੁੱਕੇ ਹਾਂ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਂ ਦੇ ਕਾਰਜਕਾਲ ਦੌਰਾਨ ਨੌਜਵਾਨ ਨੌਕਰੀ ਲਈ 10-10 ਸਾਲ ਧਰਨੇ ਲਗਾਉਂਦੇ ਸਨ।