Punjab

ਦੋ ਦਿਨ ਇਸ ਸ਼ਹਿਰ ‘ਚ ਈ-ਰਿਕਸ਼ਾ ਦੀ ਨਹੀਂ ਹੋਵੇਗੀ ਐਂਟਰੀ! ਵਧਦੀ ਟਰੈਫਿਕ ਦੇ ਮੱਦੇਨਜ਼ਰ ਲਿਆ ਫੈਸਲਾ

ਬਿਉਰੋ ਰਿਪੋਰਟ – ਲੁਧਿਆਣਾ (Ludhiana) ਦੇ ਚੌੜਾ ਬਾਜ਼ਾਰ ਦੇ ਵਿਚ ਅਕਸਰ ਟਰੈਫਿਕ ਦੀ ਸਮੱਸਿਆ ਬਣੀ ਰਹਿੰਦੀ ਹੈ, ਜਿਸ ਕਾਰਨ ਰਾਹਗੀਰਾਂ ਅਕੇ ਖਰੀਦਦਾਰੀ ਕਰਨ ਵਾਲਿਆਂ ਨੂੰ ਭਾਰੀ ਸਮੱਸਿਆ ਆਉਂਦੀ ਹੈ। ਇਸ ਨੂੰ ਦੇਖਦੇ ਹੋਏ ਲੁਧਿਆਣਾ ਦੀ ਟਰੈਫਿਰ ਪੁਲਿਸ ਨੇ ਦੋ ਦਿਨ ਦਾ ਟਰਾਇਲ ਸ਼ੁਰੂ ਕੀਤਾ ਹੈ, ਜਿਸ ਤਹਿਤ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਈ-ਰਿਕਸ਼ਾ ਦੀ ਪੂਰੀ ਤਰ੍ਹਾਂ ਨੋ ਐਂਟਰੀ ਹੋਵੇਗੀ।

ਚੌੜਾ ਬਾਜ਼ਾਰ ਦੇ ਹਰ ਚੌਕ ਅਤੇ ਕੱਟ ’ਤੇ ਟਰੈਫਿਕ ਪੁਲੀਸ ਤਾਇਨਾਤ ਕੀਤੀ ਜਾਵੇਗੀ। ਕੋਈ ਵੀ ਈ-ਰਿਕਸ਼ਾ ਚਾਲਕ ਸਵਾਰੀਆਂ ਜਾਂ ਸਾਮਾਨ ਲੈ ਕੇ ਬਾਜ਼ਾਰ ‘ਚ ਦਾਖਲ ਨਹੀਂ ਹੋ ਸਕੇਗਾ। ਹਰ ਰੋਜ਼ ਬਾਜ਼ਾਰ ਅੰਦਰ ਈ-ਰਿਕਸ਼ਾ ਅਤੇ ਚਾਰ ਪਹੀਆ ਵਾਹਨਾਂ ਦੇ ਦਾਖ਼ਲ ਹੋਣ ਕਾਰਨ ਘੰਟਿਆਂ ਬੱਧੀ ਜਾਮ ਲੱਗਾ ਰਹਿੰਦਾ ਹੈ।

ਇਹ ਵੀ ਪੜ੍ਹੋ – ਸੂਬੇ ‘ਚ ਧੁੰਦ ਦਾ ਨਹੀਂ ਕੋਈ ਅਲਰਟ! 27 ਤੋਂ ਬਾਅਦ ਵਿਗੜੇਗਾ ਮੌਸਮ