‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਮੀਟਿੰਗ ਚੱਲ ਰਹੀ ਹੈ। ਕਿਸਾਨਾਂ ਨੇ ਵਿਗਿਆਨ ਭਵਨ, ਦਿੱਲੀ ‘ਚ ਸਾਰੇ ਪੱਤਰਕਾਰਾਂ ਦੇ ਲਈ ਵੀ ਲੰਗਰ ਦਾ ਪ੍ਰਬੰਧ ਕੀਤਾ। ਕਿਸਾਨਾਂ ਨੇ ਕੇਂਦਰ ਸਰਕਾਰ ਨਾਲ ਮੀਟਿੰਗ ਦੌਰਾਨ ਆਪ ਲੰਗਰ ਛਕਣ ਤੋਂ ਬਾਅਦ ਮੀਡੀਆ ਕਰਮੀਆਂ ਨੂੰ ਵੀ ਲੰਗਰ ਛਕਾਇਆ। ਕਿਸਾਨਾਂ ਨੇ ਕਿਹਾ ਕਿ ਪੱਤਰਕਾਰਾਂ ਨੂੰ ਬੈਠਕ ਦੌਰਾਨ 7-8 ਘੰਟੇ ਲਗਾਤਾਰ ਖੜਨਾ ਪੈਂਦਾ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਲਈ ਲੰਗਰ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਜਾਂਦਾ। ਕਿਸਾਨਾਂ ਨੇ ਅੱਜ ਆਪਣੇ ਖਾਣੇ ਦੇ ਨਾਲ ਪੱਤਰਕਾਰਾਂ ਦੇ ਲਈ ਵੀ ਲੰਗਰ ਦਾ ਪ੍ਰਬੰਧ ਕੀਤਾ।
ਕਿਸਾਨੀ ਅੰਦੋਲਨ ਵਿੱਚ ਪੱਤਰਕਾਰ ਲਗਾਤਾਰ ਆਪਣਾ ਸਾਕਾਰਾਤਮਕ ਰੋਲ ਨਿਭਾ ਰਹੇ ਹਨ ਅਤੇ ਕਿਸਾਨੀ ਸੰਘਰਸ਼ ਨੂੰ ਪੂਰੀ ਦੁਨੀਆ ਤੱਕ ਪਹੁੰਚਾ ਰਹੇ ਹਨ। ਮੀਡੀਆ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ ਪਰ ਕੇਂਦਰ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਦੀ ਕਵਰੇਜ ਕਰ ਰਹੇ ਮੀਡੀਆ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਲਈ ਤਾਂ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਪਰ ਸਰਕਾਰ ਹਰ ਵਾਰ ਮੀਡੀਆ ਨੂੰ ਅਣਗੌਲਿਆ ਕਰ ਦਿੰਦੀ ਹੈ। ਪਰ ਇੱਥੇ ਇੱਕ ਸਵਾਲ ਖੜ੍ਹਾ ਹੁੰਦਾ ਹੈ ਕਿ ਕਿਤੇ ਸਰਕਾਰ ਮੀਡੀਆ ਨੂੰ ਅਣਦੇਖਾ ਕਰਕੇ ਕਿਸਾਨਾਂ ਨੂੰ ਲੰਗਰ ਦਾ ਲਾਲਚ ਤਾਂ ਨਹੀਂ ਦੇ ਰਹੀ ?