Punjab

ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ‘ਤੇ ਸੁਖਬੀਰ ਤੇ ਜਾਖੜ ਦਾ ਗਠਜੋੜ ਵੱਲ 2 ਵੱਡੇ ਇਸ਼ਾਰਾ ! ‘ਪੰਥ ਦੇ ਨਾਲ ਪੰਜਾਬ ਦੀ ਵੀ ਸੋਚੋ’!

ਬਿਉਰੋ ਰਿਪੋਰਟ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਰਸੀ ਮੌਕੇ ਅਕਾਲੀ ਦਲ ਦੇ ਆਗੂਆਂ ਦੇ ਨਾਲ ਹੋਰ ਪਾਰਟੀਆਂ ਦੇ ਆਗੂ ਵੀ ਵੱਡੀ ਗਿਣਤੀ ਵਿੱਚ ਪਹੁੰਚੇ । ਇਸ ਦੌਰਾਨ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੰਚ ਤੋਂ ਗਠਜੋੜ ਨੂੰ ਲੈਕੇ ਵੱਡਾ ਇਸ਼ਾਰਾ ਕਰ ਦਿੱਤਾ । ਸੁਖਬੀਰ ਸਿੰਘ ਬਾਦਲ ਨੇ ਕਿਹਾ ਸੂਬੇ ਦੀ ਭਲਾਈ ਦੇ ਲਈ ਇੱਕ ਝੰਡੇ ਹੇਠਾਂ ਆਉਣ ਦੀ ਜ਼ਰੂਰਤ ਹੈ। ਸੁਖਬੀਰ ਸਿੰਘ ਬਾਦਲ ਦਾ ਇਹ ਇਸ਼ਾਰਾ ਬੀਜੇਪੀ ਦੇ ਲਈ ਸੀ ।
ਅਕਾਲੀ ਦਲ ਲਈ ਸਭ ਤੋਂ ਵੱਡੀ ਮੁਸ਼ਕਿਲ ਹੈ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨ ਅੰਦੋਲਨ,ਦੋਵੇ ਪਾਰਟੀ ਦੇ ਕੋਰ ਵੋਟਰ ਹਨ । ਅਕਾਲੀ ਦਲ ਚਾਹੁੰਦਾ ਹੈ ਕਿ ਸਮਝੌਤੇ ਤੋਂ ਪਹਿਲਾਂ ਬੀਜੇਪੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਅਜਿਹਾ ਐਲਾਨ ਕਰੇ ਤਾਂਕੀ ਉਹ ਅੱਗੇ ਵੱਧ ਸਕੇ,ਦੂਜਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸ਼ਾਤ ਕਰਵਾਏ ।

ਸੁਖਬੀਰ ਸਿੰਘ ਬਾਦਲ ਨੇ ਮੰਚ ਤੋਂ ਇੱਕ ਹੋਰ ਸੁਨੇਹਾ ਵੀ ਦਿੱਤਾ,ਇਹ ਪਾਰਟੀ ਤੋਂ ਰੁਸੇ ਉਨ੍ਹਾਂ ਸਿਆਸਤਦਾਨਾਂ ਦੇ ਲਈ ਵੀ ਜੋ ਕਿਸੇ ਨਾ ਕਿਸੇ ਵਜ੍ਹਾ ਕਰਕੇ ਪਾਰਟੀ ਤੋਂ ਵੱਖ ਹੋਕੇ ਦੂਜੀਆਂ ਪਾਰਟੀਆਂ ਵਿੱਚ ਚੱਲੇ ਗਏ ਸਨ । ਉਨ੍ਹਾਂ ਨੇ ਕਿਹਾ ਮੇਰੇ ਪਿਤਾ ਨੂੰ ਸਚੀ ਸ਼ਰਧਾਂਜਲੀ ਤਾਂ ਹੀ ਮਿਲੇਗੀ ਜਦੋਂ ਅਸੀਂ ਸਾਰੇ ਏਕੇ ਦਾ ਸਬੂਤ ਦੇਇਏ । ਬੀਜੇਪੀ ਪ੍ਰਧਾਨ ਸੁਨੀਲ ਜਾਖੜ ਜਾਖੜ ਨੇ ਆਪਣੀ ਤਕਰੀਰ ਵਿੱਚ ਗਠਜੋੜ ਨੂੰ ਲੈਕੇ ਅਕਾਲੀ ਦਲ ਦੇ ਮਨ ਵਿੱਚ ਚੱਲ ਰਹੇ ਸਿਆਸੀ ਖਦਸ਼ੇ ਨੂੰ ਦੂਰ ਕਰਨ ਦੇ ਲਈ 1996 ਦੀ ਯਾਦ ਦਿਵਾਈ ।

ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੀ ਬਿਨਾਂ ਅਕਾਲੀ ਦਲ ਦਾ ਨਾਂ ਲਏ ਕਿਹਾ ਪੰਜਾਬ ਨੂੰ ਬਚਾਉਣ ਦੇ ਲਈ ਸਾਨੂੰ ਇਕੱਠੇ ਆਉਣਾ ਹੋਵੇਗਾ । ਜਦੋ 1996 ਵਿੱਚ ਬੀਜੇਪੀ ਨਾਲ ਸਮਝੌਤਾ ਹੋਇਆ ਸੀ ਤਾਂ ਕੁਝ ਲੋਕਾਂ ਨੇ ਕਿਹਾ ਸੀ ਪੰਥ ਦੀ ਰਾਹ ਤੋਂ ਭੱਟਨ ਲੱਗੀ ਹੈ ਅਕਾਲੀ ਦਲ । ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਵੱਡਾ ਜਿਗਰਾ ਵਿਖਾਇਆ ਸੀ ਅਤੇ ਪੰਜਾਬ ਨੂੰ ਅੱਗੇ ਰੱਖ ਕੇ ਸਮਝੌਤਾ ਕੀਤਾ ਸੀ । ਜਾਖੜ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਸਿਰਫ ਇੱਕ ਕੌਮ ਦੇ ਆਗੂ ਨਹੀਂ ਸਨ ਉਨ੍ਹਾਂ ਦੇ ਵੱਲ ਪੰਜਾਬ ਦੇ ਲੋਕ ਝਾਕ ਦੇ ਸਨ । ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਚੀਜ਼ ਵਿਰਾਸਤ ਵਿੱਚ ਮਿਲੀ ਹੈ ਉਸ ਨੂੰ ਅੱਗੇ ਵਧਾਉਣ ਦੀ ਵੱਡੀ ਜ਼ਿੰਮੇਵਾਰੀ ਹੈ ।

ਸਿਰਫ਼ ਇੰਨਾਂ ਨਹੀ ਸੁਨੀਲ ਜਾਖੜ ਨੇ ਮੌਜੂਦਾ ਮਾਨ ਸਰਕਾਰ ‘ਤੇ ਵੀ ਤੰਜ ਕੱਸ ਦੇ ਹੋਏ ਕਿਹਾ ਲੋਕਾਂ ਨੇ ਸਾਡੇ ‘ਤੇ ਗੁੱਸਾ ਕੱਢਿਆ ਪਰ ਇਹ ਨਹੀਂ ਸੋਚਿਆ ਕਿ ਜਿਸ ਨੂੰ ਉਹ ਜ਼ਿੰਮੇਵਾਰੀ ਸੌਂਪ ਰਹੇ ਹਨ ਕੀ ਉਹ ਇਸ ਦੇ ਕਾਬਿਤ ਹਨ । ਇਸ ਦੇ ਨਾਲ ਹੀ ਜਾਖੜ ਨੇ ਵੀ ਮੁੜ ਤੋਂ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕਿਹਾ ਜ਼ਰੂਰ ਹੈ ਏਕੇ ਦੀ ਤਾਂ ਜੋ ਪੰਜਾਬ ਨੂੰ ਇਸ ਹਾਲਤ ਤੋਂ ਬਾਹਰ ਕੱਢਿਆ ਜਾਵੇ।

ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਧਾਂਜਲੀ ਦੇਣ ਲਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵੀ ਪਹੁੰਚੇ ਸਨ । ਇਸ ਤੋਂ ਇਲਾਵਾ ਅਕਾਲੀ ਦਲ ਦੀ ਪਹਿਲੀ ਕਤਾਰ ਦੇ ਆਗੂ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ,ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ,ਕੰਵਲਜੀਤ ਸਿੰਘ ਰੋਜੀ ਬਰਕੰਦੀ,ਸਿਕੰਦਰ ਸਿੰਘ ਮਲੂਕਾ,ਪ੍ਰੇਮ ਸਿੰਘ ਚੰਦੂਮਾਜਰਾ,ਬਿਕਰਮਜੀਤ ਸਿੰਘ ਮਜੀਠੀਆ ਵੀ ਪਹੁੰਚੇ ਸਨ।