‘ਦ ਖ਼ਾਲਸ ਬਿਊਰੋ :- ਪੰਜਾਬ ਵਿੱਚ ਈਡੀ ਵੱਲੋਂ ਕਈ ਥਾਂਈ ਕੀਤੀ ਗਈ ਛਾਪੇਮਾਰੀ ‘ਤੇ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਦਾਅਵਾ ਕੀਤਾ ਹੈ ਕਿ 2020 ਵਿੱਚ ਪੰਜਾਬ ਵਿੱਚ 13 ਗੈਰ ਕਾਨੂੰਨੀ ਸ਼ਰਾਬ ਦੀ ਡਿਸਟਲਰੀਸ ਚੱਲ ਰਹੀ ਸੀ। ਦੂਲੋਂ ਨੇ ਕਿਹਾ ਕਿ ਉਸ ਸਮੇਂ ਕਾਰਵਾਈ ਕਿਉਂ ਨਹੀਂ ਕੀਤੀ ਗਈ। ਦੂਲੋਂ ਨੇ ਕਿਹਾ ਕਿ ਪੰਜਾਬ ਵਿੱਚ ਡਰੱਗਸ, ਮਾਇਨਿੰਗ ਮਾਫੀਆ ਪਿਛਲੇ 15 ਸਾਲ ਤੋਂ ਚੱਲ ਰਿਹਾ ਹੈ । ਉਨ੍ਹਾਂ ਈਡੀ ਵੱਲੋਂ ਮੁੱਖ ਮੰਤਰੀ ਚੰਨੀ ਦੇ ਭਾਣਜੇ ‘ਤੇ ਕੀਤੀ ਕਾਰਵਾਈ ਦੇ ਬਾਰੇ ਕਿਹਾ ਕਿ ਇਹ ਕਾਰਵਾਈ ਟਾਰਗੇਟ ਬਣਾ ਕੇ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਕੇਂਦਰੀ ਜਾਂਚ ਏਜੰਸੀਆਂ ਤੋਂ ਉਸ ਸਮੇਂ ਕਿਉਂ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਹੋਵੇ, ਮਾਫੀਆ ਦੇ ਕੰਮ ਵਿੱਚ ਹਰ ਪਾਰਟੀ ਦੇ ਨੇਤਾ ਸ਼ਾਮਿਲ ਰਹਿੰਦੇ ਹਨ। ਦੂਲੋਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਾਫੀਆ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ।