Punjab

ਰਾਵੀ ਦਰਿਆ ‘ਚ ਵਧਿਆ ਪਾਣੀ, 7 ਪਿੰਡਾਂ ਤੋਂ ਜ਼ਿਲ੍ਹਾਂ ਪ੍ਰਸਾਸ਼ਨ ਤੋਂ ਹੋਏ ਅਲੱਗ

ਪੰਜਾਬ ਵਿੱਚ ਅੱਜ ਭਾਰੀ ਮੀਂਹ ਪੈ ਰਿਹਾ ਹੈ। ਜਿਸ ਕਾਰਨ ਗੁਰਦਾਸਪੁਰ (Gurdaspur) ਦੇ ਮਕੋੜਾ ਪੱਤਨ (Makroa Pattan) ਦੇ 7 ਪਿੰਡਾਂ ਦਾ ਸੰਪਰਕ ਜ਼ਿਲ੍ਹਾਂ ਪ੍ਰਸਾਸ਼ਨ ਨਾਲੋਂ ਟੁੱਟ ਗਿਆ ਹੈ। ਪਹਾੜਾਂ ਵਿੱਚ ਭਾਰੀ ਮੀਂਹ ਪੈਣ ਕਾਰਨ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਹੈ। ਇਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇੰਨੇ ਖਰਾਬ ਹਨ ਕਿ 7 ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ।

ਦੱਸ ਦੇਈਏ ਕਿ ਰਾਵੀ ਦਰਿਆ ਵਿੱਚ ਜਿਆਦਾ ਪਾਣੀ ਹੋਣ ਕਾਰਨ ਮਕੋੜਾ ਪੱਤਣ ਦੇ ਆਰਜੀ ਪੁੱਲ ਨੂੰ ਬੰਦ ਕਰ ਦਿੱਤਾ ਗਿਆ ਹੈ। ਰਾਵੀ ਦਰਿਆ ਤੋਂ ਅਗਲੇ ਪਾਸੇ ਪੈਂਦੇ 7 ਪਿੰਡਾਂ ਦਾ ਸੰਪਰਕ ਜ਼ਿਲ੍ਹਾਂ ਪ੍ਰਸਾਸ਼ਨ ਨਾਲੋਂ ਟੁੱਟ ਗਿਆ ਹੈ।  ਇਹ 7 ਪਿੰਡ ਪਾਕਿਸਤਾਨ ਦੇ ਬਿਲਕੁੱਲ ਨਜ਼ਦੀਕ ਹਨ। ਇਨ੍ਹਾਂ ਪਿੰਡਾਂ ਦੇ ਇਕ ਪਾਸੇ ਪਾਣੀ ਨਾਲ ਭਰਿਆ ਦਰਿਆ ਹੈ ਅਤੇ ਦੂਜੇ ਪਾਸੇ ਪਾਕਿਸਤਾਨ। ਇਨ੍ਹਾਂ ਪਿੰਡਾਂ ਦੇ ਲੋਕ ਦਰਿਆ ਤੋਂ ਪਾਰ ਆਉਣ ਲਈ ਇਕ ਬੇੜੀ ਦੀ ਵਰਤੋਂ ਕਰਦੇ ਹਨ ਅਤੇ ਜਦੋਂ ਜਿਆਦਾ ਬਰਸਾਤ ਹੋ ਜਾਂਦੀ ਹੈ ਤਾਂ ਉਹ ਬੇੜੀ ਵੀ ਬੰਦ ਹੋ ਜਾਂਦੀ ਹੈ। ਇਨ੍ਹਾਂ 7 ਪਿੰਡਾਂ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।

ਇਹ ਵੀ ਪੜ੍ਹੋ –   ਯੂਕਰੇਨ ਨੇ ਰੂਸ ‘ਚ ਹੁਣ ਤੱਕ ਦਾ ਕੀਤਾ ਸਭ ਤੋਂ ਵੱਡਾ ਹਮਲਾ!