ਬਿਉਰੋ ਰਿਪੋਰਟ : ਏਅਰ ਇੰਡੀਆ ਦੀ ਫਲਾਇਟ ਨੂੰ ਲੈਕੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਇੱਕ ਫਲਾਇਟ ਨੂੰ ਵਾਪਸ ਬੁਲਾਇਆ ਗਿਆ ਕਿਉਂਕਿ ਉਸ ਵਿੱਚ ਤਕਨੀਕੀ ਖਰਾਬੀ ਨਹੀਂ ਸੀ ਬਲਕਿ ਪਿਆਜ ਦੀ ਵਜ੍ਹਾ ਕਰਕੇ ਕੋਚੀ ਤੋਂ ਸ਼ਾਹਜਾਹ ਜਾ ਰਹੀ ਫਲਾਇਟ ਨੂੰ ਵਾਪਸ ਬੁਲਾਇਆ ਗਿਆ। ਦਰਅਸਲ 175 ਯਾਤਰੀਆਂ ਨਾਲ ਸ਼ਾਹਜਾਹ ਰਵਾਨਾ ਹੋਏ ਏਅਰ ਇੰਡੀਆ ਦੇ ਪਲੇਨ ਤੋਂ ਪਿਆਜ ਦੀ ਤੇਜ਼ ਬਦਬੂ ਆ ਰਹੀ ਸੀ । ਬਦਬੂ ਦੀ ਵਜ੍ਹਾ ਜਹਾਜ ਦੀ ਕਾਰਗੋ ਵਾਲੀ ਥਾਂ ‘ਤੇ ਇੱਕ ਪਿਆਜ ਦੇ ਡੱਬੇ ਦੇ ਫਸਿਆ ਹੋਣਾ ਸੀ ।
ਏਅਰ ਇੰਡੀਆ ਦੇ ਸੂਤਰਾਂ ਮੁਤਾਬਿਕ ਇਹ ਘਟਨਾ ਬੁੱਧਵਾਰ ਦੀ ਹੈ । ਏਅਰ ਇੰਡੀਆ ਦੀ ਉਡਾਨ (IX 411) ‘ਤੇ ਸਵਾਰ ਇੱਕ ਯਾਤਰੀ ਨੇ ਪਲੇਨ ਦੇ ਅੰਦਰ ਕੁਝ ਜਲਨ ਦੀ ਬਦਬੂ ਦੀ ਸ਼ਿਕਾਇਤ ਕੀਤੀ ਸੀ । ਬਾਅਦ ਵਿੱਚੋਂ ਕੁਝ ਹੋਰ ਯਾਤਰੀਆਂ ਨੇ ਕਿਹਾ ਬਹੁਤ ਤੇਜ਼ ਬਦਬੂ ਆ ਰਹੀ ਹੈ । ਇਸ ਦੇ ਬਾਅਦ ਕੋਚੀ ਕੌਮਾਂਤਰੀ ਏਅਰਪੋਰਟ ਤੋਂ ਪਲੇਨ ਵਾਪਸ ਪਰਤਿਆ । ਏਅਰ ਲਾਇੰਸ ਦੇ ਸੂਤਰਾਂ ਨੇ ਦੱਸਿਆ ਕਿ ਇੰਜੀਨਰਿੰਗ ਦੀ ਟੀਮ ਨੇ ਪਲੇਨ ਦੀ ਜਾਂਚ ਕੀਤੀ । ਪਲੇਨ ਵਿੱਚ ਤਕਨੀਕੀ ਖਰਾਬੀ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ । ਬਾਅਦ ਵਿੱਚ ਪਤਾ ਚੱਲਿਆ ਕਿ ਬਦਬੂ ਪਲੇਨ ਵਿੱਚ ਰੱਖੇ ਪਿਆਜ ਤੋਂ ਆ ਰਹੀ ਹੈ ।
ਵਾਪਸੀ ਦਾ ਐਲਾਨ ਸੁਣਕੇ ਯਾਤਰੀ ਡਰ ਗਏ
ਨਿੱਜੀ ਯਾਤਰਾ ‘ਤੇ ਸ਼ਾਹਜਾਹ ਜਾ ਰਹੇ ਕਾਂਗਰਸ ਦੇ ਵਿਧਾਇਕ ਮੈਥਯੂ ਕੁਝਲਨਾਦਨ ਨੇ ਦੱਸਿਆ ਕਿ ਮੈਂ ਪਲੇਨ ਵਿੱਚ ਬੈਠਣ ਦੇ ਬਾਅਦ ਸੋਹ ਗਿਆ ਸੀ । ਪਾਇਲਟ ਨੇ ਜਦੋਂ ਪਲੇਨ ਦੇ ਵਾਪਸ ਜਾਣ ਦਾ ਐਲਾਨ ਕੀਤਾ ਤਾਂ ਲੋਕ ਪਰੇਸ਼ਾਨ ਹੋਣ ਦੇ ਨਾਲ ਡਰ ਗਏ । ਪਾਇਲਟ ਨੇ ਕਿਹਾ ਅਸੀਂ ਵਾਪਸ ਜਾ ਰਹੇ ਹਾਂ । ਹਰ ਕੋਈ ਪਰੇਸ਼ਾਨ ਸੀ ਅਤੇ ਘਬਰਾਇਆ ਹੋਇਆ ਸੀ। ਏਅਰ ਇੰਡੀਆ ਨੇ ਇਸ ਤੋਂ ਬਾਅਦ ਦੂਜੇ ਪਲੇਨ ਦਾ ਇੰਤਜ਼ਾਮ ਕੀਤਾ ਅਤੇ ਸਵੇਰ 5 ਵਜਕੇ 14 ਮਿੰਟ ‘ਤੇ ਰਵਾਨਾ ਹੋਇਆ
ਪੱਛਮੀ ਏਸੀਆ ਜਾਣ ਵਾਲੇ ਏਅਰ ਇੰਡੀਆ ਐਕਸਪ੍ਰੈਸ ਜਹਾਜ ਦੀ ਕਾਰਗੋ ਵਾਲੀ ਥਾਂ ‘ਤੇ ਸਬਜੀਆਂ,ਫਰੂਟ ਲਿਜਾਏ ਜਾਂਦੇ ਹਨ । ਇਸ ਨਾਲ ਜਹਾਜ ਕੰਪਨੀ ਨੂੰ ਕਾਫੀ ਫਾਇਦਾ ਹੰਦਾ ਹੈ।