ਬਿਉਰੋ ਰਿਪੋਰਟ : ਕਿਸਾਨ ਜਥੇਬੰਦੀਆਂ ਦਿੱਲੀ ਕੂਚ ਵੱਲ ਵੱਧ ਚੁਕਿਆਂ ਹਨ,ਇਸ ਦੌਰਾਨ ਸਰਹੱਦੀ ਖੇਤਰਾਂ ‘ਤੇ ਹਾਈਵੇ ਦੇ ਕੋਲ ਪੁਲਿਸ ਅਤੇ ਪ੍ਰਸ਼ਾਸਨ ਨੇ ਬੈਰੀਕੇਡਿੰਗ ਕੀਤੀ ਹੋਈ ਹੈ। ਜਿਸ ਦੀ ਵਜ੍ਹਾ ਕਰਕੇ ਚੰਡੀਗੜ੍ਹ-ਦਿੱਲੀ ਅਤੇ ਅੰਮ੍ਰਿਤਸਰ ਤੋਂ ਦਿੱਲੀ ਦਾ ਰਸਤਾ ਬੰਦ ਹੋ ਗਿਆ ਹੈ । ਇਸੇ ਵਿਚਾਲੇ ਦੋਵਾਂ ਰੂਟ ਦਾ ਹਵਾਈ ਸਫਰ 5 ਗੁਣਾ ਮਹਿੰਗਾ ਹੋ ਗਿਆ ਹੈ । ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰੋਪਰਟ ਤੋਂ ਦਿੱਲੀ ਤੱਕ ਦੇ ਸਫਰ ਦੇ ਲਈ ਜਿੱਥੇ ਪਹਿਲਾਂ ਯਾਤਰੀਆਂ ਨੂੰ 3 ਹਜ਼ਾਰ ਦੀ ਟਿਕਟ ਮਿਲ ਦੀ ਅੱਜ 13 ਫਰਵਰੀ ਨੂੰ 9 ਤੋਂ 17 ਹਜ਼ਾਰ ਦੇ ਵਿਚਾਲੇ ਟਿਕਟ ਮਿਲ ਰਹੀ ਹੈ । ਅੱਜ ਇਹ ਟਿਕਟ 16469 ਰੁਪਏ ਦੀ ਮਿਲ ਰਹੀ ਹੈ ਜਦਕਿ ਕੱਲ ਦੀ ਟਿਕਟ 9,329 ਰੁਪਏ ਹੈ, 15 ਫਰਵਰੀ ਨੂੰ 7,649 ਰੁਪਏ ਦੀ ਹੈ ਜਦਕਿ 19 ਫਰਵਰੀ ਨੂੰ ਇਹ ਹੀ ਟਿਕਟ 3,636 ਰੁਪਏ ਦੀ ਮਿਲ ਰਰੀ ਹੈ
ਜਦਕਿ ਅੰਮ੍ਰਿਤਸਰ ਤੋਂ ਦਿੱਲੀ ਦੀ ਟਿਕਟ ਪਹਿਲਾਂ ਸਾਢੇ 4 ਹਜ਼ਾਰ ਦੀ ਮਿਲ ਦੀ ਸੀ ਪਰ ਹੁਣ ਇਹ ਵੱਧ ਕੇ 17 ਹਜ਼ਾਰ ਤੱਕ ਪਹੁੰਚ ਗਈ ਹੈ। 13 ਫਰਵਰੀ ਨੂੰ ਟਿਕਟ 17070 ਰੁਪਏ ਦੀ ਮਿਲ ਰਹੀ ਹੈ, 14 ਫਰਵਰੀ ਨੂੰ 9,329 ਰੁਪਏ ਦੀ ਮਿਲ ਰਹੀ ਹੈ,ਜਦਕਿ 19 ਫਰਵਰੀ ਨੂੰ ਸਾਢੇ 4 ਹਜ਼ਾਰ ਰੁਪਏ ਵਿੱਚ ਟਿਕਟ ਮਿਲ ਰਹੀ ਹੈ ।
ਜਾਣਕਾਰੀ ਦੇ ਮੁਤਾਬਿਕ ਟਿਕਟ ਵਿੱਚ ਵਾਧਾ 21 ਫਰਵਰੀ ਤੱਕ ਰਹੇਗਾ । ਉਧਰ ਦਿੱਲੀ ਨਾਲ ਜੁੜੀ ਫਲਾਇਟਾਂ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ ਜਦਕਿ ਯਾਤਰੀਆਂ ਦੀ ਮੰਗ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਏਅਰਲਾਇੰਸ ਨੇ ਕਿਰਾਏ ਵਧਾਏ ਹਨ । ਚੰਡੀਗੜ੍ਹ ਤੋਂ ਦਿੱਲੀ ਦੇ ਲਈ ਕੁੱਲ 9 ਫਲਾਇਟਾਂ ਹਨ । ਜਦਕਿ ਏਅਰਲਾਇੰਸ ਵੱਲੋਂ 2 ਵਾਧੂ ਫਲਾਇਟਾਂ ਚਲਾਇਆ ਜਾ ਰਹੀਆਂ ਹਨ ।