ਹਿਮਾਚਲ ਪ੍ਰਦੇਸ਼ (Himachal Pradesh) ਦੇ ਮੰਡੀ ਜ਼ਿਲ੍ਹੇ ਦੇ ਪੰਡੋਹ ਡੈਮ ਵਿੱਚ ਪਾਣੀ ਜਿਆਦਾ ਹੋਣ ਕਾਰਨ ਕਿਸੇ ਵੀ ਸਮੇਂ ਪਾਣੀ ਛੱਡਿਆ ਜਾ ਸਕਦਾ ਹੈ। ਡੈਮ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਖ਼ਤਰੇ ਦੇ ਪੱਧਰ ਵੱਲ ਵੱਧ ਰਿਹਾ ਹੈ।
ਮੰਡੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਨਕ ਲੋਕਾਂ ਸਮੇਤ ਸੈਲਾਨੀਆਂ ਨੂੰ ਦਰਿਆ ਕੰਢੇ ਨਾ ਜਾਣ ਦੀ ਸਲਾਹ ਜਾਰੀ ਕੀਤੀ ਗਈ ਹੈ। ਕਿਉਂਕਿ ਸੈਲਾਨੀ ਦਰਿਆ ਦੇ ਕੰਢੇ ਉੱਤੇ ਬੈਠ ਕੇ ਆਨੰਦ ਲੈਂਦੇ ਹਨ। ਕੁਝ ਸੈਲਾਨੀ ਨਹਾਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਕੁਝ ਨਦੀ ਦੇ ਵਿਚਕਾਰ ਫੋਟੋਆਂ ਖਿੱਚਣ ਲੱਗ ਪੈਂਦੇ ਹਨ। ਅਜਿਹੇ ‘ਚ ਡੈਮ ‘ਚੋਂ ਪਾਣੀ ਛੱਡਣ ਕਾਰਨ ਫੋਟੋ ਖਿਚਵਾਉਣਾ ਅਤੇ ਦਰਿਆ ‘ਚ ਦਾਖਲ ਹੋਣਾ ਕਿਸੇ ਦੀ ਜਾਨ ਤੱਕ ਜਾ ਸਕਦਾ ਹੈ। ਇਸ ਨਾਲ ਕੋਈ ਹਾਦਸਾ ਵਾਪਰ ਸਕਦਾ ਹੈ। ਮੰਡੀ ਪ੍ਰਸਾਸ਼ਨ ਵੱਲੋਂ ਦਰਿਆ ਦੇ ਕੰਢੇ ਤੇ ਨਾ ਜਾਣ ਦੀ ਸਲਾਹ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਦੇ ਉੱਚੇ ਪਹਾੜਾਂ ‘ਤੇ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਦਰਿਆਵਾਂ ‘ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਜਿਆਦਾ ਗਰਮੀ ਕਾਰਨ ਅਜਿਹਾ ਹੋ ਰਿਹਾ ਹੈ। ਇਸ ਨਾਲ ਪਾਣੀ ਦਾ ਪੱਧਰ ਵਧ ਰਿਹਾ ਹੈ।
ਇਹ ਵੀ ਪੜ੍ਹੋ – ਲਾਰੈਂਸ ਦੇ ਨਵੇਂ ਵੀਡੀਓ ‘ਤੇ ਮੂਸੇਵਾਲਾ ਦੇ ਪਿਤਾ ਦਾ ਵੱਡਾ ਖੁਲਾਸਾ !