‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਡੇਰਾ ਸਿਰਸਾ ਦੇ ਮੁਖੀ ਬਲਾਤਕਾਰੀ ਗੁਰਮੀਤ ਰਾਮ ਰਹੀਮ ਦੇ ਨਾਲ ਨਿੱਜੀ ਵਿਅਕਤੀਆਂ ਦੀ ਮੁਲਾਕਾਤ ਕਰਵਾਉਣੀ ਹਰਿਆਣਾ ਦੇ ਇਕ ਡੀਐਸਪੀ ਨੂੰ ਮਹਿੰਗੀ ਪੈ ਗਈ।ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਡੀਐਸਪੀ ਨੂੰ ਮੁਅੱਤਲ ਕਰ ਦਿੱਤਾ ਹੈ।
ਕੁਝ ਨਿੱਜੀ ਲੋਕਾਂ ਨੂੰ ਡੇਰਾ ਮੁੱਖੀ ਨਾਲ ਮਿਲਾਉਣ ਸਬੰਧੀ ਪੁਲਿਸ ਵਿਭਾਗ ਨੂੰ ਜਾਣਕਾਰੀ ਮਿਲੀ ਤਾਂ ਡੀਜੀਪੀ ਨੇ ਸ਼ੁਰੂਆਤੀ ਜਾਂਚ ਕਰਾਉਣ ਦੇ ਬਾਅਦ ਸਰਕਾਰ ਦੀ ਮਨਜ਼ੂਰੀ ਨਾਲ ਡੀਐਸਪੀ ਨੂੰ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਬਿਮਾਰ ਹੋਣ ਕਾਰਨ ਏਮਜ਼ ਲਿਜਾਇਆ ਗਿਆ ਸੀ, ਜਿਦੇ ਸੁਰੱਖਿਆ ਇੰਚਾਰਜ ਡੀਐਸਪੀ ਨੇ ਵਾਪਸ ਆਉਂਦੇ ਸਮੇਂ ਕੁਝ ਨਿੱਜੀ ਲੋਕਾਂ ਨਾਲ ਡੇਰਾ ਮੁੱਖੀ ਦੀ ਰਸਤੇ ਵਿੱਚ ਮੁਲਾਕਾਤ ਕਰਵਾਈ ਸੀ।