Punjab

15 ਦਿਨ ਪਹਿਲਾਂ DSP ਦੀ ਮੌਤ ! ਹੁਣ ਭਰਾ ਤੇ ਭਰਜਾਈ ਨੂੰ 8 ਸਾਲ ਦੀ ਸਜ਼ਾ !

ਬਿਉਰੋ ਰਿਪੋਰਟ : ਇੱਕ ਪਿਉ ਨੇ ਪੁੱਤਰ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਉਸ ਕਤਲ ਕਰ ਦਿੱਤਾ । ਦਿਲ ਨੂੰ ਹਿੱਲਾ ਦੇਣ ਵਾਲਾ ਇਹ ਮਾਮਲਾ ਦੱਖਣੀ ਦਿੱਲੀ ਤੋਂ ਸਾਹਮਣੇ ਆਇਆ ਹੈ । ਪਿਤਾ ਨੇ ਆਪਣੇ 2 ਦੋਸਤਾਂ ਦੇ ਨਾਲ ਮਿਲਕੇ ਪੁੱਤਰ ਗੌਰਵ ਸਿੰਘਲ ‘ਤੇ ਕੈਂਚੀ ਨਾਲ ਹਮਲਾ ਕੀਤਾ ਹੈ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿਤਾ ਰਾਜਸਥਾਨ ਫਰਾਰ ਹੋ ਗਿਆ । ਪੁਲਿਸ ਨੇ ਉਸ ਨੂੰ ਜੈਪੁਰ ਤੋਂ 15 ਲੱਖ ਕੈਸ਼ ਅਤੇ ਗਹਿਣਿਆਂ ਦੇ ਨਾਲ ਗ੍ਰਿਫਤਾਰ ਕੀਤਾ ਹੈ। ਪਿਤਾ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਕੋਲੋ ਬਦਲਾ ਲੈਣ ਦੇ ਲਈ ਉਸ ਦਾ ਕਤਲ ਕੀਤਾ ਹੈ ।

ਪਰਿਵਾਰ ਦੇ ਮੁਤਾਬਿਕ ਮ੍ਰਿਤਕ ਗੌਰਵ ਸਿੰਘਲ ਆਪਣੀ ਮਾਂ ਦੇ ਨਾਲ ਪਿਛਲੇ 6 ਸਾਲ ਤੋਂ ਪਿਤਾ ਰੰਗਲਾਲ ਤੋਂ ਵੱਖ ਰਹਿੰਦਾ ਸੀ । ਉਹ ਜਿੰਮ ਚਲਾਉਂਦਾ ਸੀ,8 ਮਾਰਚ ਨੂੰ ਉਸ ਦਾ ਵਿਆਹ ਸੀ,ਘਰ ਵਿੱਚ ਵਿਆਹ ਦੀਆਂ ਰਸਮਾ ਚੱਲ ਰਹੀਆਂ ਸਨ। ਗੌਰਵ ਦੇ ਦੋਸਤ ਨੇ ਉਸ ਨੂੰ ਸੁਨੇਹਾ ਦਿੱਤਾ ਕਿ ਪਿਤਾ ਉਸ ਨੂੰ ਨਿਰਮਾਨ ਅਧੀਨ ਬਿਲਡਿੰਗ ਵਿੱਚ ਬੁਲਾ ਰਿਹਾ ਹੈ । ਗੌਰਵ ਫੌਰਨ ਉੱਥੇ ਪਹੁੰਚਿਆ ਜਿੱਥੇ ਉਸ ਦੇ ਪਿਤਾ ਨੇ ਗੌਰਵ ਦਾ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ ।

ਜਦੋਂ ਕਾਫੀ ਦੇਰ ਤੱਕ ਗੌਰਵ ਘਰ ਨਹੀਂ ਪਰਤਿਆਂ ਤਾਂ ਨਿਰਮਾਨ ਅਧੀਨ ਬਿਲਡਿੰਗ ਵਿੱਚ ਪਰਿਵਾਰ ਪਹੁੰਚਿਆ ਤਾਂ ਗੌਰਵ ਲਹੂ-ਲੁਹਾਨ ਉੱਥੇ ਪਿਆ ਸੀ,ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ ਹੀ ਉਸ ਦਾ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ 6 ਸਾਲ ਪਹਿਲਾਂ ਪਿਉ-ਪੁੱਤਰ ਦੀ ਲੜਾਈ ਹੋਈ ਤਾਂ ਗੌਰਵ ਨੇ ਆਪਣੇ ਪਿਤਾ ਨੂੰ ਥੱਪੜ ਮਾਰ ਦਿੱਤਾ । ਇਸ ਤੋਂ ਬਾਅਦ ਦੋਵਾਂ ਵਿਚਾਲੇ ਤਕਰਾਰ ਹੋ ਗਈ । ਮੰਗਣੀ ਤੋਂ ਇੱਕ ਦਿਨ ਪਹਿਲਾਂ 2 ਮਾਰਚ ਨੂੰ ਪਿਓ-ਪੁੱਤਰ ਵਿੱਚ ਲੜਾਈ ਹੋਈ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਤਾ ਰੰਗਲਾਲ ਨੇ ਧਮਕੀ ਦਿੱਤੀ ਸੀ ਉਹ ਇੱਕ ਦਿਨ ਬੇਇੱਜ਼ਤੀ ਦਾ ਬਦਲਾ ਜ਼ਰੂਰ ਲਏਗਾ ।