ਬਿਉਰੋ ਰਿਪੋਟਰ : DSP ਦਲਬੀਰ ਸਿੰਘ ਦੀ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਤੋਂ ਮਿਲੀ ਲਾਸ਼ ਨੂੰ ਲੈਕੇ ਵੱਡਾ ਖੁਲਾਸਾ ਹੋਇਆ ਹੈ । ਦੇਰ ਸ਼ਾਮ ਨੂੰ ਘਟਨਾ ਵਾਲੀ ਥਾਂ ਪਹੁੰਚਿਆਂ ਪੰਜ ਟੀਮਾਂ ਦੀ ਜਾਂਚ ਤੋਂ ਬਾਅਦ 2 ਚੱਲੇ ਹੋਏ ਖੋਲ ਬਰਾਮਦ ਹੋਏ ਹਨ। ਖੋਲ ਜਾਂਚ ਦੇ ਲਈ ਫਾਰੈਂਸਿਕ ਟੀਮ ਨੂੰ ਭੇਜ ਦਿੱਤੇ ਹਨ । ਪੁਲਿਸ ਮਾਮਲੇ ਦੀ ਹੁਣ ਕਤਲ ਦੇ ਐਂਗਲ ਨਾਲ ਜਾਂਚ ਕਰ ਰਹੀ ਹੈ। ਜਦਕਿ ਇਸ ਤੋਂ ਪਹਿਲਾਂ DSP ਦਲਬੀਰ ਸਿੰਘ ਵੱਲੋਂ ਆਪਣੀ ਜ਼ਿੰਦਗੀ ਆਪ ਹੀ ਖਤਮ ਕਰਨ ਵੱਲ ਇਸ਼ਾਰਾ ਮਿਲ ਰਿਹਾ ਸੀ। ਕਿਉਂਕਿ DSP ਦੇ ਨੱਕ ਤੋਂ ਖੂਨ ਨਿਕਲ ਰਿਹਾ ਸੀ। ਮੰਗਲਵਾਰ ਨੂੰ ਡਾਕਟਰਾਂ ਦਾ ਇੱਕ ਪੈਨਲ ਉਨ੍ਹਾਂ ਦਾ ਪੋਸਟਮਾਰਟਮ ਕਰੇਗਾ। ਡੀਐੱਸਪੀ ਦੇ ਨਾਲ 16 ਦਸੰਬਰ ਦੀ ਰਾਤ ਮਕਸੂਦਾਂ ਦੇ ਪਿੰਡ ਮੰਡ ਵਿੱਚ ਪੇਂਡੂਆਂ ‘ਤੇ ਗੋਲੀਆਂ ਚਲਾਉਣ ਦੀ ਘਟਨਾ ਵੀ ਜੁੜ ਰਹੀ ਹੈ । ਹਾਲਾਂਕਿ ਬਾਅਦ ਵਿੱਚੋਂ ਇਸ ਮਾਮਲੇ ਵਿੱਚ ਰਾਜ਼ੀਨਾਮ ਹੋ ਗਿਆ ਸੀ। ਮੂਲ ਰੂਪ ਵਿੱਚ ਕਪੂਰਥਲਾ ਦੇ ਪਿੰਡ ਖੋਜੇਵਾਲ ਦੇ ਰਹਿਣ ਵਾਲੇ ਦਲਬੀਰ ਸਿੰਘ ਜਲੰਧਰ ਦੇ PAP ਵਿੱਚ ਟ੍ਰੇਨਿੰਗ ਸੈਂਟਰ ਵਿੱਚ ਤਾਇਨਾਤ ਸਨ।
ਤਿੰਨ ਲੋਕਾਂ ਦੇ ਨਾਲ ਘਰ ਤੋਂ ਨਿਕਲੇ ਸਨ
ਜਾਣਕਾਰੀ ਦੇ ਮੁਤਾਬਿਕ ਨਵੇਂ ਸਾਲ ਦੀ ਰਾਤ ਡੀਐੱਸਪੀ ਦਲਬੀਰ ਸਿੰਘ ਆਪਣੇ 3 ਜਾਣਕਾਰਾਂ ਦੇ ਨਾਲ ਘਰ ਤੋਂ ਨਿਕਲ ਗਏ ਸਨ। ਦੇਰ ਰਾਤ ਡੀਐੱਸਪੀ ਦਲਬੀਰ ਸਿੰਘ ਨੂੰ ਉਸ ਦੇ ਦੋਸਤਾਂ ਨੇ ਬੱਸ ਸਟੈਂਡ ਦੇ ਕੋਲ ਛੱਡਿਆ ਸੀ। ਜਿਸ ਦੇ ਬਾਅਦ ਉਨ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਸੀ। ਪੁਲਿਸ ਨੇ ਬੱਸ ਸਟੈਂਡ ਦੇ ਕੋਲੋ ਕੁਝ ਸੀਸੀਟੀਵੀ ਕਬਜ਼ੇ ਵਿੱਚ ਲਏ ਹਨ ।
ਸਰਕਾਰੀ ਪਿਸਤੌਲ ਵੀ ਡੀਐੱਸਪੀ ਦੇ ਕੋਲ ਮੌਜੂਦ ਸੀ
ਡੀਐੱਸਪੀ ਘਰ ਤੋਂ ਨਿਕਲ ਦੇ ਸਮੇਂ ਆਪਣੀ ਸਰਕਾਰੀ ਪਸਤੌਲ ਨਾਲ ਲੈਕੇ ਗਿਆ ਸੀ। ਪਰ ਜਦੋਂ ਲਾਸ਼ ਮਿਲੀ ਹੈ ਤਾਂ ਪਸਤੌਲ ਉਨ੍ਹਾਂ ਦੇ ਕੋਲ ਨਹੀਂ ਸੀ । DSP ਦੇ ਦੋਸਤ ਰਣਜੀਤ ਨੇ ਦੱਸਿਆ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ। ਕਿਉਂਕਿ ਜਿੱਥੋ ਲਾਸ਼ ਮਿਲੀ ਹੈ ਉੱਥੇ ਰਾਤ ਵੇਲੇ ਕੋਈ ਨਹੀਂ ਆਉਂਦਾ ਸੀ। ਉਹ ਰਸਤਾ ਉਨ੍ਹਾਂ ਦੇ ਘਰ ਵੱਲ ਨਹੀਂ ਜਾਉਂਦਾ ਸੀ। ਨਾਲ ਹੀ DSP ਆਪਣਾ ਗਨਮੈਨ ਵੀ ਘਰ ਛੱਡ ਕੇ ਆਇਆ ਸੀ। ਦੋਸਤ DSP ਦਲਬੀਰ ਨੂੰ ਆਪਣੀ ਗੱਡੀ ਵਿੱਚ ਬਿਠਾਂ ਕੇ ਲੈਕੇ ਗਏ ਸਨ ।
DSP ਦੇ ਸਿਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ
ਮਿਲੀ ਜਾਣਕਾਰੀ ਦੇ ਮੁਤਾਬਿਕ DSP ਦਲਬੀਰ ਸਿੰਘ ਦੇ ਸਿਰ ਪਿੱਛੇ ਗੰਭੀਰ ਸੱਟਾਂ ਸਨ । ਜਿਸ ਨਾਲ ਕਾਫੀ ਖੂਨ ਵੱਗ ਚੁੱਕਾ ਸੀ । DSP ਦੇ ਦੋਸਤ ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਲਾਸ਼ ਮਿਲਣ ਦੇ ਬਾਅਦ ਪਤਾ ਚੱਲਿਆ ਕਿ ਸਿਰ ਅਤੇ ਮੂੰਹ ‘ਤੇ ਸੱਟ ਦੇ ਨਿਸ਼ਾਨ ਸਨ ।
ਕੁਝ ਦਿਨ ਪਹਿਲਾਂ ਪਿੰਡ ਮੰਡ ਵਿੱਚ ਚਲਾਈ ਸੀ ਗੋਲੀਆਂ
ਤਕਰੀਬਨ 16 ਦਿਨ ਪਹਿਲਾਂ DSP ਦਲਬੀਰ ਸਿੰਘ ਦਿਉਲ ਨੇ ਪਿੰਡ ਮੰਡ ਵਿੱਚ ਪੇਂਡੂਆਂ ਤੇ ਫਾਇਰਿੰਗ ਕੀਤੀ ਸੀ। ਹਾਲਾਂਕਿ ਉਸ ਵਿੱਚ ਕਿਸੇ ਨੂੰ ਗੋਲੀਆਂ ਨਹੀਂ ਲੱਗੀਆਂ ਸਨ। ਇਸ ਮਾਮਲੇ ਵਿੱਚ ਸਮਝੌਤਾ ਹੋ ਗਿਆ ਸੀ। ਪਿੰਡ ਵਾਲਿਆਂ ਦਾ ਇਲਜ਼ਾਮ ਸੀ ਕਿ ਵਾਰਦਾਤ ਦੇ ਸਮੇਂ ਡੀਐੱਸਪੀ ਨਸ਼ੇ ਵਿੱਚ ਸੀ। ਵਿਵਾਦ ਦੇ ਬਾਅਦ ਡੀਐੱਸਪੀ ਨੇ 2 ਗੋਲੀਆਂ ਚਲਾਇਆ ਸਨ। ਜਿਸ ਦੇ ਬਾਅਦ ਪਿੰਡ ਵਾਲਿਆਂ ਨੇ ਦਿਉਲ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਉਸ ਵੇਲੇ ਦਲਬੀਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਸੀ। ਇਸ ਘਟਨਾ ਦਾ DSP ਦਲਬੀਰ ਦੀ ਮੌਤ ਨਾਲ ਕੋਈ ਕੁਨੈਕਸ਼ਨ ਹੈ ਇਸ ‘ਤੇ ਵੀ ਪੁਲਿਸ ਜਾਂਚ ਕਰ ਰਹੀ ਹੈ।