Punjab

ਪੁਲਿਸ ਆਪਣੀ ਡਿਊਟੀ ਨਿਭਾ ਰਹੀ ਹੈ ਅਤੇ ਸਾਡਾ ਕੰਮ ਹੈ ਤੇਰੇ ਵਰਗਿਆਂ ਨੂੰ ਸਹੀ ਰਸਤੇ ਪਾਉਣਾ! ਡੀਐਸਪੀ ਦੀ ਗੋਲਡੀ ਬਰਾੜ ਨੂੰ ਚਿਤਾਵਨੀ

ਬਿਉਰੋ ਰਿਪੋਰਟ –  ਪੰਜਾਬ ਪੁਲਿਸ ਦੇ ਡੀਐਸਪੀ ਬਿਕਰਮ ਸਿੰਘ ਬਰਾੜ ਅਤੇ ਗੋਲਡੀ ਬਰਾੜ ਦੀ ਆਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੈ। ਇਸ ਆਡੀਓ ਦੇ ਵਿਚ ਦੋਵਾਂ ਵਿਚਕਾਰ ਬਹਿਸ ਹੁੰਦੀ ਦਿਖਾਈ ਦਿੰਦੇ ਹੈ। ਡੀਐਸਪੀ ਬਿਕਰਮ ਸਿੰਘ ਬਰਾੜ ਵੱਲੋਂ ਗੋਲਡੀ ਬਰਾੜ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਸੀਂ ਸਿਰਫ ਆਪਣੀ ਡਿਊਟੀ ਨਿਭਾ ਰਹੇ ਹਾਂ ਅਤੇ ਸਾਡਾ ਕੰਮ ਹੈ ਤੇਰੇ ਵਰਗਿਆਂ ਨੂੰ ਸਹੀ ਰਸਤੇ ਪਾਉਣਾ ਪਰ ਜੇਕਰ ਤੁਸੀਂ ਗਲਤ ਰਸਤੇ ਚੱਲੋਗੇ ਤਾਂ ਫਿਰ ਪੁਲਿਸ ਕਾਨੂੰਨ ਮੁਤਾਬਕ ਆਪਣੀ ਡਿਊਟੀ ਕਰੇਗੀ। ਦੱਸ ਦੇਈਏ ਕਿ ਗੋਲਡੀ ਬਰਾੜ ਆਡੀਓ ਵਿਚ ਡੀਐਸਪੀ ਨੂੰ ਕਹਿ ਰਿਹਾ ਕਿ ਬਹੁਤ ਮਾੜਾ ਹੋਇਆ ਕਿ ਤੁਹਾਡੀ ਨਜਾਇਜ਼ ਔਲਾਦ ਮਾਰੀ ਗਈ ਹੈ। ਗੋਲਡੀ ਬਰਾੜ ਨੇ ਕਿਹਾ ਕਿ ਪੁਲਿਸ ਭਾਵੇਂ ਜਿੰਨੇ ਵੀ ਮੁਖਬਰ ਪੈਦਾ ਕਰ ਲਵੇ ਅਸੀਂ ਕਿਸੇ ਨੂੰ ਛੱਡਾਂਗੇ ਨਹੀਂ।  ਇਸ ਤੋਂ ਬਾਅਦ ਡੀਐਸਪੀ ਨੇ ਕਿਹਾ ਕਿ ਪਹਿਲਾ ਤੁਸੀਂ ਮੰਨਾ ਅਤੇ ਅਜੇ ਰਾਣਾ ਦਾ ਕਤਲ ਕੀਤਾ ਹੈ। ਡੀਐਸਪੀ ਨੇ ਕਿਹਾ ਕਿ ਗੋਲਡੀ ਤੈਨੂੰ ਪਤਾ ਹੀ ਆ ਕਿ ਅੰਕਿਤ ਨੇ ਕੀ ਹਰਕਤ ਕੀਤੀ ਸੀ। ਅੰਕਿਤ ਨੇ ਬੱਚੀਆਂ ਦੇ ਗੋਲੀਆਂ ਮਾਰੀਆਂ ਹਨ। ਇਸ ਦੇ ਜਵਾਬ ਵਿਚ ਗੋਲਡੀ ਬਰਾੜ ਨੇ ਕਿਹਾ ਕਿ ਮੰਨਾ ਤੇ ਅਜੇ ਰਾਣਾ ਤੇਰਾ ਮੁਖਬਰ ਨਹੀਂ, ਜੇ ਨਹੀ ਸੀ ਤਾਂ ਘਰਦੀਆਂ ਦੀ ਸਹੁੰ ਖਾ ਕੇ ਦਿਖਾ।

ਡੀਐਸਪੀ ਨੇ ਕਿਹਾ ਕਿ ਸਾਡੇ ਕਿਸੇ ਨਾਲ ਕੋਈ ਲਿੰਕ ਨਹੀਂ ਸਾਰੇ ਇਕ ਬਰਾਬਰ ਹਨ, ਜੇਕਰ ਕੋਈ ਗਲਤ ਹਰਕਤ ਕਰੇਗਾ ਤਾਂ ਪੁਲਿਸ ਆਪਣੀ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਬਿਕਰਮ ਬਰਾੜ ਨੇ ਕਿਹਾ ਕਿ ਪੁਲਿਸ ਦਾ ਕੋਈ ਬੰਦਾ ਨਹੀਂ ਇਹ ਸਾਰੇ ਥੋਡੇ ਬੰਦੇ ਹਨ ਤੁਸੀਂ ਆਪਣੇ ਬੰਦਿਆਂ ਨੂੰ ਆਪ ਮਾਰ ਰਹੇ ਹੋ ਅਤੇ ਅੰਕਿਤ ਵੀ ਆਪਣੀ ਹਰਕਤ ਕਰਕੇ ਮਰਿਆ ਹੈ। ਬਿਕਮਰ ਬਰਾੜ ਨੇ ਕਿਹਾ ਕਿ ਤੂੰ ਇਕ ਵਾਰ ਪਹਿਲਾ ਵੀ ਆਰਪੀਜੀ ਅਟੈਕ ਸਮੇਂ ਵੀ ਕਾਲ ਕਰਕੇ ਕਿਹਾ ਸੀ ਕਿ ਅਸੀਂ ਅੱਤਵਾਦੀਆਂ ਵਾਲੇ ਕੰਮ ਨਹੀਂ ਕਰਦੇ। ਡੀਐਸਪੀ ਨੇ ਕਿਹਾ ਨਰੇਸ਼ ਤੁਹਾਡਾ ਬੰਦਾ ਸੀ ਪਰ ਜੇਕਰ ਆਰਪੀਜੀ ਹਮਲੇ ਵਿਚ ਕੋਈ ਹੱਥ ਨਹੀਂ ਸੀ ਤਾਂ ਨਰੇਸ਼ ਨੇ ਹਮਲੇ ਵਿਚ ਬੰਦੇ ਕਿਉਂ ਭੇਜੇ ਸਨ। ਇਸ ਦੇ ਜਵਾਬ ਵਿਚ ਗੋਲਡੀ ਨੇ ਕਿਹਾ ਕਿ ਉਹ ਕਦੀ ਵੀ ਆਪਣੀ ਗੱਲ ਤੋਂ ਨਹੀਂ ਭੱਜਿਆ ਪੁਲਿਸ ਭਾਵੇ ਜਿੰਨੇ ਮਰਜੀ ਮੁਖਬਰ ਬਣਾ ਲਵੇ ਪਰ ਅਸੀਂ ਹਰ ਹੀਲਾ ਅਪਣਾਉਣ ਲਈ ਤਿਆਰ ਹਾਂ। ਇਸ ਤੋਂ ਬਾਅਦ ਗੋਲਡੀ ਆਪਣੇ ਕਿਸੇ ਗੈਂਗ ਦੇ ਮੈਂਬਰਾਂ ਨੂੰ ਪੁਲਿਸ ਵੱਲੋਂ ਰਿਮਾਂਡ ‘ਤੇ ਲਿਆ ਕਿ ਸਪੈਸ਼ਲ ਟਰੀਟਮੈਂਟ ਦੇਣ ਦੀ ਗੱਲ ਕਰਕੇ ਕਹਿ ਰਿਹਾ ਹੈ ਇਹ ਗੱਲ ਸਾਨੂੰ ਸਾਰੀ ਉਮਰ ਨਹੀਂ ਭੁੱਲੇਗੀ। ਡੀਐਸਪੀ ਨੇ ਕਿਹਾ ਕਿ ਅਸੀਂ ਕਦੇ ਵੀ ਕਿਸੇ ਨੂੰ ਸਪੈਸ਼ਲ ਟਰੀਟਮੈਂਟ ਨਹੀਂ ਦਿੱਤਾ ਅਸੀਂ ਮਾੜੇ ਕੰਮ ਨੂੰ ਬਖਸ਼ਾਗੇ ਨਹੀਂ। ਜੋ ਗਲਤ ਕੰਮ ਕਰੇਗੇ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਅਸੀਂ ਸਹੀ ਜਾਵਾਂਂਗੇ ਤਹਾਨੂੰ ਵੀ ਸਹੀ ਰਾਹ ਦਿਖਾਵੇਗਾ ਜੇਕਰ ਤੁਸੀ ਨਹੀਂ ਚੱਲਣਾ ਤਾਂ ਤਹਾਨੂੰ ਫਿਰ ਦੱਸਾਂਗੇ। ਇਸ ਤੋਂ ਬਾਅਦ ਗੋਲਡੀ ਡੀਐਸਪੀ ਨੂੰ ਕਹਿ ਰਿਹਾ ਹੈ ਤੇਰੇ ਨਾਮ ਵਿਚ ਸਿੰਘ ਲਗਦਾ ਹੈ ਅਸੀਂ ਪ੍ਰੇਮੀ ਮਾਰੇ ਹਨ ਤੂੰ ਦੱਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦਾ ਤਾਂ ਡੀਐਸਪੀ ਨੇ ਕਿਹਾ ਕਿ ਮੈਂ ਮੱਥਾ ਜ਼ਰੂਰ ਟੇਕਦਾ ਹਾਂ ਪਰ ਕਾਨੂੰਨ ਵੀ ਕੇਈ ਚੀਜ਼ ਹੈ।

ਇਹ ਵੀ ਪੜੋ – ਡੱਲੇਵਾਲ ਨੇ ਪੰਜਾਬ ਬੰਦ ਤੋਂ ਬਾਅਦ ਲੋਕਾਂ ਦਾ ਕੀਤਾ ਧੰਨਵਾਦ