Punjab

‘ਜਥੇਦਾਰ ਸਾਹਿਬ ਸਰਬੱਤ ਖਾਲਸਾ ‘ਤੇ ਭੁਲੇਖਾ ਦੂਰ ਕਰੋ’! ‘ਫੈਸਲਾ ਲੈਣ ਸਮੇਂ ਧਿਆਨ ਰੱਖੋ ਸਿੱਖ ਸਿਰਫ਼ ਪੰਜਾਬ ‘ਚ ਨਹੀਂ’ ! ’84 ‘ਚ ਵੱਡਾ ਅਸਰ ਪਿਆ !

ਬਿਊਰੋ ਰਿਪੋਰਟ : ਕੀ ਸਰਬੱਤ ਖਾਲਸਾ ਬੁਲਾਇਆ ਜਾਵੇਗਾ ? ਕੀ ਮੌਜੂਦਾ ਹਾਲਤਾਂ ਵਿੱਚ ਇਸ ਦੀ ਜ਼ਰੂਰਤ ਹੈ ? ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਇਸ ਮੰਗ ‘ਤੇ ਸਿੱਖ ਜਥੇਬੰਦੀਆਂ ਦੀਆਂ ਵੱਖ-ਵੱਖ ਰਾਇ ਹਨ । ਜਥੇਦਾਰ ਸ੍ਰੀ ਅਕਾਲ ਤਖਤ ਗਿਆਨ ਹਰਪ੍ਰੀਤ ਸਿੰਘ ਨੇ ਵੀ ਹੁਣ ਤੱਕ ਇਸ ‘ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਿਆਨ ਸਾਹਮਣੇ ਆਇਆ ਹੈ । ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਉਹ ਪੰਥ ਦੇ ਸਾਹਮਣੇ ਇਸ ਦੁਬਿੱਧਾ ਅਤੇ ਭੁਲੇਖੇ ਨੂੰ ਦੂਰ ਕਰਨ ਕੀ ਸਰਬੱਤ ਖਾਲਸਾ ਦੀ ਜ਼ਰੂਰਤ ਹੈ ਜਾਂ ਨਹੀਂ ?। ਕਾਲਕਾ ਨੇ ਕਿਹਾ ਦਿੱਲੀ ਕਮੇਟੀ ਮੁਤਾਬਿਕ ਸਰਬੱਤ ਖਾਲਸਾ ਉਦੋਂ ਹੀ ਬੁਲਾਇਆ ਜਾਣਾ ਚਾਹੀਦਾ ਹੈ ਜਦੋਂ ਕੌਮ ਖਿੰਡ ਜਾਵੇ,ਫਿਲਹਾਲ ਕੌਮ ਅੱਗੇ ਲੀਡਰਸ਼ਿੱਪ ਦਾ ਸਵਾਲ ਹੈ । ਪੰਜਾਬ ਦੀ ਧਰਤੀ ਤੋਂ ਨਿਰਪੱਖ ਲੀਡਰਸਿੱਪ ਤਿਆਰ ਕੀਤੀ ਜਾਵੇ ਕਿਸੇ ਇੱਕ ਪਰਿਵਾਰ ਦਾ ਨਿੱਜੀ ਏਜੰਡਾ ਲਾਗੂ ਨਹੀਂ ਹੋਣਾ ਚਾਹੀਦਾ ਹੈ। ਹਰਮੀਤ ਸਿੰਘ ਕਾਲਕਾ ਬਿਨਾਂ ਨਾ ਲਏ ਬਾਦਲ ਪਰਿਵਾਰ ‘ਤੇ ਸਵਾਲ ਚੁੱਕ ਰਹੇ ਹਨ ।

ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ 1984 ਵਿੱਚ ਜੋ ਕੁਝ ਵੀ ਹੋਇਆ ਉਸ ਦਾ ਅਸਰ ਦਿੱਲੀ ਅਤੇ ਹੋਰ ਸੂਬਿਆਂ ਵਿੱਚ ਬੈਠੇ ਸਿੱਖਾਂ ‘ਤੇ ਬਹੁਤ ਜ਼ਿਆਦਾ ਪਿਆ । ਸਿੱਖਾਂ ਨੂੰ ਨਫਰਤ ਦਾ ਸ਼ਿਕਾਰ ਬਣਨਾ ਪਿਆ, ਉਨ੍ਹਾਂ ਕਿਹਾ ਹੁਣ ਵੀ ਪੰਜਾਬ ਵਿੱਚ ਵੱਖਵਾਦੀ ਦੀ ਜਿਹੜੀ ਆਵਾਜ਼ ਉੱਠੀ ਦੀ ਉਸ ਦਾ ਅਸਰ ਪੰਜਾਬ ਤੋਂ ਬਾਹਰ ਲੋਕਾਂ ‘ਤੇ ਕਾਫੀ ਨਜ਼ਰ ਆਇਆ ਹੈ । ਪ੍ਰਧਾਨ ਕਾਲਕਾ ਨੇ ਕਿਹਾ ਅਸੀਂ ਵੱਖਵਾਦੀ ਨੀਤੀ ਦੇ ਹਮੇਸ਼ਾ ਖਿਲਾਫ ਹਾਂ ਅਤੇ ਸਿੱਖ ਹਮੇਸ਼ਾ ਦੇਸ਼ ਦੀ ਏਕਤਾ ਦੇ ਲਈ ਖੜਾ ਹੁੰਦਾ ਹੈ । ਦਿੱਲੀ ਕਮੇਟੀ ਦੇ ਪ੍ਰਧਾਨ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਹੋਵੇ ਇਸ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇ ਕਿ ਸਿੱਖ ਪੰਜਾਬ ਤੋਂ ਬਾਹਰ ਵੀ ਰਹਿੰਦੇ ਹਨ । ਹਰ ਫੈਸਲੇ ਦਾ ਅਸਰ ਉਨ੍ਹਾਂ ‘ਤੇ ਪੈਂਦਾ

ਦਲ ਖਾਲਸਾ ਵੱਲੋਂ ਵੀ ਸਰਬੱਤ ਖਾਲਸਾ ਦਾ ਵਿਰੋਧ

ਦਲ ਖ਼ਾਲਸਾ ਨੇ ਕਿਹਾ ਸਰਬੱਤ ਖ਼ਾਲਸਾ ਦਾ ਫਿਲਹਾਲ ਕੋਈ ਮਾਹੌਲ ਨਹੀਂ ਹੈ ਇਸ ਲਈ ਸਰਬੱਤ ਖਾਲਸਾ ਬੁਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ। 2015 ਦੀ ਫੁੱਟ ਅਜੇ ਨਹੀਂ ਖਤਮ ਹੋਈ,ਉਨ੍ਹਾਂ ਕਿਹਾ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸਰਬੱਤ ਖਾਲਸਾ ਨੂੰ ਬੁਲਾ ਸਕਦੇ ਹਨ ਇਹ ਇੱਕ ਪਵਿੱਤਰ ਸ਼ਬਦ ਹੈ ਪਰ ਇਸ ਦੇ ਲਈ ਸਾਰੀਆਂ ਜਥੇਬੰਦੀਆਂ ਦੀ ਇੱਕ ਰਾਇ ਹੋਣਾ ਚਾਹੀਦਾ ਹੈ। ਪਰ ਮੌਜੂਦਾ ਸਥਿਤੀ ਵਿੱਚ ਸਰਬੱਤ ਖਾਲਸਾ ਸੱਦਣ ਦਾ ਕੋਈ ਮਤਲਬ ਹੀ ਨਹੀਂ ਹੈ ਕੋਈ ਧਿਰ ਇਸ ਦੇ ਹੱਕ ਵਿੱਚ ਨਹੀਂ ਹੈ ਨਾਂ ਹੀ ਧਾਰਮਿਕ ਅਤੇ ਨਾ ਹੀ ਸਿਆਸੀ ਧਿਰ ।