India

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ‘ਚ ਹੋਣ ਜਾ ਰਿਹਾ ਇਹ ਵੱਡਾ ਬਦਲਾਅ !

DSGMC ਦੇ ਮੌਜੂਦਾ ਕਾਨੂੰਨ ਮੁਤਾਬਿਕ ਪ੍ਰਧਾਨ ਦੀ ਚੋਣ 2 ਸਾਲ ਦੇ ਲਈ ਹੁੰਦੀ ਹੈ

‘ਦ ਖ਼ਾਲਸ ਬਿਊਰੋ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਅਤੇ ਹਰ 4 ਸਾਲ ਬਾਅਦ ਕਮੇਟੀ ਦੀਆਂ ਚੋਣਾਂ ਕਰਵਾਇਆ ਜਾਂਦੀਆਂ ਹਨ । ਪਿਛਲੇ ਸਾਲ ਦਿੱਲੀ ਕਮੇਟੀ ਦੀਆਂ ਚੋਣਾਂ ਹੋਇਆ ਸਨ ਹੁਣ ਖ਼ਬਰਾ ਆ ਰਹੀਆਂ ਹਨ ਕਿ ਇਸ ਵਿੱਚ ਕੇਂਦਰ ਸਰਕਾਰ ਵੱਡਾ ਬਦਲਾਅ ਕਰ ਸਕਦੀ ਹੈ ।

ਇਹ ਹੋ ਸਕਦਾ ਹੈ ਬਦਲਾਅ

DSGMC ਦੀ ਚੋਣ ਹਰ 4 ਸਾਲ ਬਾਅਦ ਹੁੰਦੀ ਹੈ। ਇਸ ਦੌਰਾਨ ਹਰ 2 ਸਾਲ ਬਾਅਦ ਪ੍ਰਧਾਨ ਅਤੇ ਕਮੇਟੀ ਦੀ ਕਾਰਜਕਾਰਨੀ ਵੀ ਚੁਣੀ ਜਾਂਦੀ ਹੈ ਪਰ ਹੁਣ ਇਸ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਖ਼ਬਰਾ ਨੇ ਕਿ ਜਿਸ ਤਰ੍ਹਾਂ ਕਮੇਟੀ ਨੂੰ 4 ਸਾਲ ਲਈ ਚੁਣਿਆ ਜਾਂਦਾ ਹੈ। ਉਸੇ ਤਰ੍ਹਾਂ ਪ੍ਰਧਾਨ ਅਤੇ ਕਾਰਜਕਾਰਨੀ ਦੀ ਚੋਣ ਵੀ 4 ਸਾਲ ਲਈ ਕੀਤੀ ਜਾਵੇਗੀ । ਇਸ ਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਹੈ ਇਸ ਨਾਲ ਮੈਂਬਰਾਂ ਦੀ ਖਰੀਦ ਫਿਰੋਖਤ ਰੁੱਕੇਗੀ । ਇਸ ਵਾਰ ਜਦੋਂ ਪ੍ਰਧਾਨਗੀ ਦੀ ਚੋਣ ਹੋਈ ਤਾਂ ਵੱਡੇ ਪੱਧਰ ‘ਤੇ ਪੈਸਿਆਂ ਦੀ ਵਰਤੋਂ ਦੇ ਇਲ ਜ਼ਾਮ ਲੱਗੇ ਸਨ .। 17 ਜੁਲਾਈ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦਿੱਲੀ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਇਸ ਦੀ ਮਿਆਦ 4 ਸਾਲ ਕਰ ਦੇਵੇ। ਇਸ ਤੋਂ ਪਹਿਲਾਂ 2008 ਵਿੱਚ ਤਤਕਾਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਮੇਟੀ ਦੇ ਪ੍ਰਧਾਨ ਦੀ ਚੋਣ 1 ਸਾਲ ਤੋਂ ਵਧਾ ਕੇ 2 ਸਾਲ ਕਰ ਦਿੱਤੀ ਸੀ।

ਇਸ ਤਰ੍ਹਾਂ ਹੁੰਦੀ ਹੈ ਕਮੇਟੀ ਦੀ ਚੋਣ

ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ 1971 ਐਕਟ ਅਧੀਨ ਹੌਂਦ ਵਿੱਚ ਆਈ ਸੀ । ਕਮੇਟੀ ਦੇ ਕੁੱਲ 51 ਮੈਂਬਰ ਹੁੰਦੇ ਹਨ । ਜਿੰਨਾਂ ਵਿੱਚੋਂ 46 ਮੈਂਬਰਾਂ ਦੀ ਚੋਣ ਦਿੱਲੀ ਦੀਆਂ ਸਿੱਖ ਸੰਗਤ ਵੱਲੋਂ ਕੀਤੀ ਜਾਂਦੀ ਹੈ ਜਦਕਿ 5 ਨਾਮਜ਼ਦ ਹੁੰਦੇ ਹਨ । ਪੂਰੀ ਦਿੱਲੀ ਨੂੰ ਸਿੱਖ ਆਬਾਦੀ ਦੇ ਹਿਸਾਬ ਨਾਲ 46 ਵਾਰਡਾਂ ਵਿੱਚ ਵੰਡਿਆ ਹੋਇਆ ਹੈ। ਸਿਰਫ਼ ਸਿੱਖ ਭਾਈਚਾਰੇ ਨੂੰ ਹੀ ਵੋਟਿੰਗ ਦਾ ਅਧਿਕਾਰ ਹੈ। ਕਮੇਟੀ ਦਾ ਪ੍ਰਧਾਨ ਬਣਨ ਦੇ ਲਈ 27 ਵੋਟਾਂ ਜ਼ਰੂਰੀ ਹੁੰਦੀਆਂ ਹਨ । ਜਿਹੜੇ 46 ਮੈਂਬਰ ਸਿੱਧਾ ਚੁੱਣ ਕੇ ਆਉਂਦੇ ਹਨ। ਉਹ ਵੋਟਿੰਗ ਦੇ ਜ਼ਰੀਏ 2 ਹੋਰ ਮੈਂਬਰਾਂ ਨੂੰ ਚੁੱਣ ਦੇ ਹਨ। ਇਸ ਤੋਂ ਇਲਾਵਾ ਦਿੱਲੀ ਦੀਆਂ ਸਿੰਘ ਸਭਾਵਾਂ ਤੋਂ 2 ਮੈਂਬਰਾਂ ਨੂੰ ਲਾਟਰੀ ਦੇ ਨਾਲ ਚੁਣਿਆ ਜਾਂਦਾ ਹੈ, 1 ਮੈਂਬਰ SGPC ਵੱਲੋਂ ਨਾਮਜ਼ਦ ਕੀਤਾ ਜਾਂਦਾ ਹੈ ।