The Khalas Tv Blog India DSGMC ਦਾ ਵਫ਼ਦ ਪੱਛਮੀ ਬੰਗਾਲ ਲਈ ਰਵਾਨਾ, ਕੇਸਾਂ ਦੀ ਬੇਅਦਬੀ ਦਾ ਚੁੱਕੇਗਾ ਮਸਲਾ
India

DSGMC ਦਾ ਵਫ਼ਦ ਪੱਛਮੀ ਬੰਗਾਲ ਲਈ ਰਵਾਨਾ, ਕੇਸਾਂ ਦੀ ਬੇਅਦਬੀ ਦਾ ਚੁੱਕੇਗਾ ਮਸਲਾ

‘ਦ ਖ਼ਾਲਸ ਬਿਊਰੋ:- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਫ਼ਦ ਪੱਛਮੀ ਬੰਗਾਲ ਲਈ ਰਵਾਨਾ ਹੋਇਆ, ਜੋ ਬਲਵਿੰਦਰ ਸਿੰਘ ਦੇ ਕੇਸਾਂ ਦੀ ਬੇਅਦਬੀ ਦੇ ਮਾਮਲੇ ਨੂੰ ਉਠਾਵੇਗਾ।  ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਵਫ਼ਦ ਵਿੱਚ ਸਰਬਜੀਤ ਸਿੰਘ ਵਿਰਕ ਤੇ ਪਰਮਜੀਤ ਸਿੰਘ ਚੰਢੋਕ ਸ਼ਾਮਲ ਹਨ। ਬਲਵਿੰਦਰ ਸਿੰਘ ਦੀ ਧੂਹ ਘੜੀਸ ਕਰਨ ਖ਼ਿਲਾਫ਼ ਕੋਲਕਾਤਾ ਵਿੱਚ ਸਿੱਖਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ।

ਪੱਛਮੀ ਬੰਗਾਲ ਦੀ ਪੁਲਿਸ ਵੱਲੋਂ ਇੱਕ ਸਿੱਖ ਸੁਰੱਖਿਆ ਕਰਮੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਦੀ ਪੱਗ ਲੱਥ ਗਈ ਸੀ। ਇਸ ਵਿਅਕਤੀ ਦੀ ਪਛਾਣ ਬਠਿੰਡਾ ਨਿਵਾਸੀ 43 ਸਾਲਾ ਬਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ।

Exit mobile version