India International

ਕਰੋ ਤਿਆਰੀ, ਹੁਣ ਆਹ ਚੀਜ਼ਾਂ ਹੋ ਜਾਣਗੀਆਂ ਮਹਿੰਗੀਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫ਼ਗਾਨਿਸਤਾਨ ਵਿੱਚ ਲੋਕਾਂ ਦੇ ਹਾਲਾਤ ਬਹੁਤ ਖਰਾਬ ਹਨ ਤੇ ਇਸਦੇ ਨਾਲ ਹੀ ਕਾਰੋਬਰ ਵੀ ਵੱਡੇ ਪੱਧਰ ਉੱਤੇ ਪ੍ਰਭਾਵਿਤ ਹੋਇਆ ਹੈ।ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਦੇ ਡੀਜੀ ਅਜੇ ਸਹਾਈ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਇੰਪੋਰਟ ਨੂੰ ਲੈ ਕੇ ਬਹੁਤ ਚਿੰਤਾਂ ਵਾਲੀ ਸਥਿਤੀ ਹੈ। ਇਹ ਕਹਿਣਾ ਮੁਸ਼ਕਿਲ ਹੈ ਕਿ ਇਸਨੂੰ ਲੈਕੇ ਨਵੀਂ ਸਰਕਾਰ ਦਾ ਕੀ ਮੂਡ ਹੋਵੇਗਾ।

ਸਾਡੇ ਐਕਸਪੋਰਟਰ ਕਹਿ ਰਹੇ ਹਨ ਕਿ ਜੇਕਰ ਉੱਥੇ ਕੁੱਝ ਇੰਪੋਰਟ ਕਰ ਰਹੇ ਹੋ ਤਾਂ ਆਪਣਾ ਕ੍ਰੈਡਿਟ ਬੀਮਾ ਜਰੂਰ ਲੈ ਲਈਏ। ਇੰਪੋਰਟਰਸ ਲਈ ਜਿਆਦਾ ਰੂਟ ਬੰਦ ਹਨ।ਇਹ ਵਾਇਆ ਪਾਕਿਸਤਾਨ ਹੋ ਕੇ ਆਉਂਦਾ ਹੈ, ਤੇ ਇਹ ਵੀ ਬੰਦ ਹੈ।ਇੰਪੋਰਟ ਜਿਆਦਾ ਪ੍ਰਭਾਵਿਤ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿੱਚ ਹੋ ਸਕਦਾ ਹੈ ਕਿ ਡ੍ਰਾਈ ਫਰੂਟ ਮਹਿੰਗਾ ਹੋ ਜਾਵੇ।ਕਿਉਂਕਿ 80 ਫੀਸਦ ਡ੍ਰਾਈ ਫਰੂਟ ਇੱਥੋਂ ਹੀ ਆਉਂਦਾ ਹੈ।ਬਾਕੀ ਚੀਜ਼ਾਂ ਉੱਤੇ ਸ਼ਾਇਦ ਕੋਈ ਅਸਰ ਨਾ ਪਵੇ। ਪਿਛਲੇ ਸਾਲ ਅਫਗਾਨਿਸਤਾਨ ਤੋਂ ਬਿਜਨੈਸ 1.3 ਬਿਲੀਅਨ ਡਾਲਰ ਸੀ। ਇਸ ਵਿਚ 825 ਮਿਲੀਅਨ ਡਾਲਰ ਐਕਸਪੋਰਟ ਤੇ 510 ਮਿਲੀਅਨ ਡਾਲਰ ਸਾਡਾ ਇੰਪੋਰਟ ਹੈ।

ਉੱਥੇ ਹੀ ਇੰਡੋ ਅਫਗਾਨ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਕੰਵਰ ਜੀਤ ਬਜਾਜ ਨੇ ਕਿਹਾ ਕਿ ਹਾਲੇ ਇੰਪੋਰਟ ਵਾਲੇ ਸਮਾਨ ਦੀ ਕੀਮਤ 5 ਤੋਂ 7 ਫੀਸਦ ਵਧੀ ਹੈ। ਇਹੀ ਹਾਲ ਰਿਹਾ ਤਾਂ ਕੀਮਤਾਂ ਹੋਰ ਵਧਣਗੀਆਂ। ਅਸੀਂ ਬਾਦਾਮ, ਗਿਰੀ ਬਦਾਮ, ਮੁਨੱਕਾ, ਕਿਸ਼ਮਿਸ਼, ਅੰਜੀਰ, ਜੀਰਾ, ਹਿੰਗ ਦਾ ਇੰਪੋਰਟ ਕਰਦੇ ਹਾਂ। ਭਾਰਤ ਸਰਕਾਰ ਦੀ ਕੋਸ਼ਿਸ਼ ਨਾਲ ਇਹ ਵਪਾਰ 10-15 ਸਾਲਾਂ ਵਿਚ ਕਾਫੀ ਚੰਗਾ ਚੱਲਿਆ ਹੈ।