The Khalas Tv Blog India ਪ੍ਰਸਾਸ਼ਨ ਦਾ ਫ਼ੈਸਲਾ, ਮੁਹਾਲੀ ਦੇ ਕੁੱਝ ਇਲਾਕਿਆਂ ‘ਚ ਹੋਵੇਗਾ ਡਰਾਈ ਡੇਅ
India Lok Sabha Election 2024 Poetry

ਪ੍ਰਸਾਸ਼ਨ ਦਾ ਫ਼ੈਸਲਾ, ਮੁਹਾਲੀ ਦੇ ਕੁੱਝ ਇਲਾਕਿਆਂ ‘ਚ ਹੋਵੇਗਾ ਡਰਾਈ ਡੇਅ

ਹਰਿਆਣਾ (Haryana) ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ (Lok Sabha Elction) ਦੇ ਮੱਦੇਨਜ਼ਰ ਮੁਹਾਲੀ (Mohali) ਦੇ ਕੁੱਝ ਇਲਾਕਿਆਂ ਵਿੱਚ ਡਰਾਈ ਡੇਅ ਐਲਾਨਿਆ ਗਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਨੇ ਦੱਸਿਆ ਕਿ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ 25 ਮਈ ਨੂੰ ਹੋਵੇਗੀ। ਅਜਿਹੇ ‘ਚ 23 ਮਈ ਤੋਂ 25 ਮਈ ਤੱਕ ਹਰਿਆਣਾ ਦੀ ਸਰਹੱਦ ਨਾਲ ਲੱਗਦੇ ਮੋਹਾਲੀ ਦੇ ਤਿੰਨ ਕਿਲੋਮੀਟਰ ਖੇਤਰ ‘ਚ ਡਰਾਈ ਡੇਅ। ਇਸ ਤੋਂ ਇਲਾਵਾ 4 ਜੂਨ ਨੂੰ ਵੋਟਾਂ ਦੀ ਗਿਣਤੀ ਦਾ ਦਿਨ ਵੀ ਡਰਾਈ ਡੇਅ ਹੋਵੇਗਾ।

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਤੋਂ ਇਲਾਵਾ ਡਰਾਈ ਡੇਅ ਦਾ ਇਹ ਹੁਕਮ ਹੋਟਲਾਂ, ਰੈਸਟੋਰੈਂਟਾਂ ਅਤੇ ਕਲੱਬਾਂ ‘ਤੇ ਵੀ ਲਾਗੂ ਹੋਵੇਗਾ। ਇਨ੍ਹਾਂ ਵਿੱਚ ਨਾ ਤਾਂ ਸ਼ਰਾਬ ਵੇਚੀ ਜਾ ਸਕਦੀ ਹੈ ਅਤੇ ਨਾ ਹੀ ਸ਼ਰਾਬ ਪਰੋਸੀ ਜਾ ਸਕਦੀ ਹੈ। ਕੋਈ ਵੀ ਵਿਅਕਤੀ ਸ਼ਰਾਬ ਸਟੋਰ ਨਹੀਂ ਕਰ ਸਕੇਗਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਅਜਿਹੇ ਲੋਕਾਂ ਵਿਰੁੱਧ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਤੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 135 ਸੀ ਅਧੀਨ ਅਧਿਕਾਰਾਂ ਦੀ ਵਰਤੋਂ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਨੂੰ ਲੈ ਕੇ ਪੂਰੇ ਪ੍ਰਬੰਧ ਕਰ ਲਏ ਗਏ ਹਨ। ਜਿਸ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਕੇਂਦਰੀ ਬਲ ਵੀ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ – ਪ੍ਰਧਾਨ ਮੰਤਰੀ ਨੇ ਮੰਗਲਸੂਤਰ ਅਤੇ ਵਿਰਾਸਤੀ ਟੈਕਸ ‘ਤੇ ਫਿਰ ਦਿੱਤਾ ਬਿਆਨ, ਟੀਐਮਸੀ ਤੇ ਵੀ ਲਗਾਇਆ ਨਿਸ਼ਾਨਾ

Exit mobile version