ਬਿਉਰੋ ਰਿਪੋਰਟ : ਡਰੱਗ ‘ਤੇ ਬਣੀ SIT ਨੇ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਤੋਂ ਹਾਜ਼ਰ ਹੋਣ ਨੂੰ ਕਿਹਾ ਹੈ । 27 ਦਸੰਬਰ ਨੂੰ ADGP MS ਛੀਨਾ ਦੀ ਅਗਵਾਈ ਵਿੱਚ ਬਣੀ SIT ਦੇ ਸਾਹਮਣੇ ਉਨ੍ਹਾਂ ਨੂੰ ਪਟਿਆਲਾ ਵਿੱਚ ਮੁੜ ਪੇਸ਼ੀ ਦੇ ਨਿਰਦੇਸ਼ ਦਿੱਤੇ ਗਏ ਹਨ। 18 ਦਸੰਬਰ ਨੂੰ ਮਜੀਠੀਆ ਕੋਲੋ ਤਕਰੀਬਨ 7 ਘੰਟਿਆਂ ਤੱਕ ਪੁੱਛ-ਗਿੱਛ ਹੋਈ ਸੀ । ਸ਼ਾਮ ਸਵਾ 7 ਵਜੇ ਜਦੋਂ ਉਹ ਬਾਹਰ ਆਏ ਸਨ ਤਾਂ ਉਨ੍ਹਾਂ ਨੇ ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਮਾਨ ਨੂੰ ਚਿਤਾਵਨੀ ਦੇ ਨਾਲ ਕਈ ਚੁਣੌਤੀਆਂ ਵੀ ਦਿੱਤੀਆਂ ਸਨ । 27 ਦਸੰਬਰ ਨੂੰ ਮਜੀਠੀਆ ਜਦੋਂ SIT ਦੇ ਸਾਹਮਣੇ ਪੇਸ਼ ਹੋਣਗੇ ਤਾਂ ਉਨ੍ਹਾਂ ਦੀ SIT ਦੇ ਚੀਫ਼ ਦੇ ਸਾਹਮਣੇ ਇਹ ਅਖੀਰਲੀ ਮੁਲਾਕਾਤ ਹੋ ਸਕਦੀ ਹੈ ਕਿਉਂਕਿ 31 ਦਸੰਪਬਰ ਨੂੰ ADGP MS ਛੀਨਾ ਰਿਟਾਇਡ ਹੋਣ ਜਾ ਰਹੇ ਹਨ। ਪੁਲਿਸ ਦੇ ਸੂਤਰਾਂ ਦੇ ਮੁਤਾਬਿਕ ਬੀਤੇ ਦਿਨੀ ਹੋਈ ਪੁੱਛ-ਗਿੱਛ ਵਿੱਚ ਮਜੀਠੀਆ ਤੋਂ ਵਿੱਤੀ ਲੈਣ-ਦੇਣ ਨੂੰ ਲੈਕੇ ਪੁੱਛ-ਗਿੱਛ ਹੋਈ ਹੈ ।
18 ਦਸੰਬਰ ਨੂੰ ਪੇਸ਼ੀ ਤੋਂ ਬਾਅਦ ਮਜੀਠੀਆ ਦੇ ਗਰਮ ਤੇਵਰ
7 ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਮਜੀਠੀਆ ਦੇ ਸੀਐੱਮ ਮਾਨ ਨੂੰ ਲੈਕੇ ਤੇਵਰ ਹੋਰ ਗਰਮ ਸੀ । ਮਜੀਠੀਆ ਨੇ ਕਿਹਾ ਸੀ SIT ਦੇ ਚੀਫ ਛੀਨਾ ਸਾਬ੍ਹ ਨੇ ਤਾਂ ਰਿਟਾਇਡ ਹੋ ਜਾਣਾ ਹੈ ਜੇਕਰ ਲੱਤਾਂ ਵਿੱਚ ਜਾਨ ਹੈ ਤਾਂ ਆਪ SIT ਦਾ ਚੀਫ ਬਣੀ । ਜਿਹੜਾ ਸਵਾਦ ਤੇਰੇ ਸਾਹਮਣੇ ਆਉਣਾ ਹੈ ਉਹ ਕਿਧਰੇ ਹੋਰ ਨਹੀਂ ਆਉਣਾ ਹੈ। ਨਾਲ ਬਲਤੇਜ ਪੰਨੂ ਵੀ ਚਾਹੀਦਾ ਹੈ। ਜਿੱਥੇ ਜੋਰ ਲੱਗਦਾ ਹੈ ਲਾ ਲਈ ਮਜੀਠੀਆ ਤੇਰੇ ਵਿੱਚ ਵਜੇਗਾ । ਮਜੀਠੀਆ ਨੇ ਸਿੱਧੀ ਚਿਤਾਵਨੀ ਦਿੰਦੇ ਹੋਏ ਕਿਹਾ ਭਗਵੰਤ ਮਾਨ ਕੋਲ ਇੱਕ ਹੀ ਰਸਤਾ ਬਚਿਆ ਹੈ ਕਿ ਪੱਕਾ ਮੈਨੂੰ ਅੰਦਰ ਪਾ ਦੇਵੇ । ਪਰ ਉਹ ਵੀ ਤੇਰੇ ਹੱਥ ਵਿੱਚ ਨਹੀਂ ਹੈ ਕਿੰਨਾਂ ਚਿਰ ਅੰਦਰ ਦੇਵੇਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਦਾ ਹਾਂ,ਨਾ ਹੀ ਜੇਲ੍ਹ ਦੇ ਡਰ ਤੋਂ ਲੋਕਾਂ ਦੇ ਮੁੱਦੇ ਚੁੱਕਣ ਤੋਂ ਡਰਦਾ ਹਾਂ। ਇਹ ਕਦੇ ਨਹੀਂ ਹੋਵੇਗਾ। ਮੇਰੀ ਗਲਤੀ ਕੀ ਸੀ ? ਮੈਂ ਧੀ ਦੀ ਸਚਾਈ ਸਾਹਮਣੇ ਰੱਖੀ 9 ਤਰੀਕ ਨੂੰ ਰੱਖੀ 12 ਤਰੀਕ ਨੂੰ ਮੈਨੂੰ ਸੰਮਨ ਕੱਢਵਾ ਦਿੱਤੇ । ਮਾਨ ਨੂੰ ਰਾਤ ਨੀਂਦ ਨਹੀਂ ਆਉਂਦੀ ਹੈ ਸਿਰਫ ਮਜੀਠੀਆ ਹੀ ਆਉਂਦਾ ਹੈ ।
ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਇਹ ਸਾਰਾ ਕੁਝ ਬਦਲਾਖੋਰੀ ਦੇ ਲਈ ਕੀਤਾ ਜਾ ਰਿਹਾ ਹੈ । ਸਚਾਈ ਨਹੀਂ ਬਦਲਣ ਵਾਲੀ ਹੈ । ਕੋਈ ਵੀ ਸਰਕਾਰ ਦੇ ਉਲਟ ਜਾਂ ਫਿਰ ਤਾਨਾਸ਼ਾਹੀ ਭਗਵੰਤ ਮਾਨ ਦੇ ਖਿਲਾਫ ਬੋਲੇ ਉਸ ਨੂੰ ਭੁਗਤਨਾ ਪੈਂਦਾ ਹੈ । ਉਹ ਭਾਵੇਂ ਮੀਡੀਆ ਮੁਲਾਜ਼ਮ ਹੋਵੇ ਜਾਂ ਫਿਰ ਵਿਰੋਧੀ ਧਿਰ ਦਾ ਆਗੂ ਹੋਵੇ,ਉਸ ‘ਤੇ ਝੂਠਾ ਕੇਸ ਬਣਾਇਆ ਜਾਂਦਾ ਹੈ ਤਾਂਕੀ ਉਹ ਪਿੱਛੇ ਹੱਟ ਜਾਵੇ । ਪਰ ਮੈਂ ਭਗਵੰਤ ਮਾਨ ਜੀ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਨੂੰ ਬਹੁਤ ਭੁਲੇਖਾ ਹੈ ਕਿ ਮਜੀਠੀਆ ਚੁੱਪ ਬੈਠ ਜਾਵੇਗਾ ਠੋਕ ਕੇ ਤੇਰੇ ਖਿਲਾਫ ਖੜਾਂ ਹੋਵਾਂਗਾ । ਇਹ ਉਹ ਕੇਸ ਹੈ ਜਿਸ ਵਿੱਚ ਕੇਜਰੀਵਾਲ ਨੇ ਮੇਰੇ ਕੋਲ ਮੁਆਫੀ ਮੰਗੀ ਹੈ
2021 ਵਿੱਚ ਕੇਸ ਦਰਜ ਹੋਇਆ ਸੀ
ਪੁਲਿਸ ਨੇ ਮਜੀਠੀਆ ਦੇ ਖਿਲਾਫ 20 ਦਸੰਬਰ 2021 ਵਿੱਚ ਮਾਮਲਾ ਦਰਜ ਕੀਤਾ ਸੀ। ਪਰ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਅਦਾਲਤ ਨੇ 2 ਮਹੀਨੇ ਦੇ ਲਈ ਟਾਲ ਦਿੱਤਾ ਸੀ । ਸੁਪਰੀਮ ਕੋਰਟ ਨੇ ਵਿਧਾਨਸਭਾ ਚੋਣਾਂ ਤੋਂ ਅਗਲੇ ਦਿਨ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਛੋਟ ਦਿੱਤੀ ਸੀ । ਜਿਸ ਤੋਂ ਬਾਅਦ ਮਜੀਠੀਆ ਦੀ ਗ੍ਰਿਫਤਾਰੀ ਹੋਈ 5 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਮਜੀਠੀਆ ਹਾਈਕੋਰਟ ਤੋਂ 10 ਅਗਸਤ 2022 ਨੂੰ ਜ਼ਮਾਨਤ ਮਿਲਣ ਤੋਂ ਬਾਅਦ ਬਾਹਰ ਆਏ ਸਨ । ਇਸ ਦੌਰਾਨ ਹਾਈਕੋਰਟ ਨੇ SIT ਨੂੰ ਫਟਕਾਰ ਲਗਾਉਂਦੇ ਹੋਏ ਕਈ ਸਵਾਲ ਵੀ ਖੜੇ ਕੀਤੇ ਸਨ। ਭਗਵੰਤ ਮਾਨ ਸਰਕਾਰ ਮਜੀਠੀਆ ਦੀ ਜ਼ਮਾਨਤ ਰੱਦ ਕਰਨ ਦੇ ਖਿਲਾਫ ਸੁਪਰੀਮ ਕੋਰਟ ਵੀ ਗਈ ਸੀ । ਮਜੀਠੀਆ ਇਲਜ਼ਾਮ ਲਾ ਚੁੱਕੇ ਹਨ ਜਿਸ ਮਾਮਲੇ ਵਿੱਚ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਉਸ ਮਾਮਲੇ ਵਿੱਚ ਹੁਣ ਚਾਰਜਸ਼ਟੀ ਹੀ ਦਾਇਰ ਨਹੀਂ ਹੋਈ ਹੈ। ਅਦਾਲਤ ਨੇ ਵੀ ਪੁੱਛਿਆ ਕਿ NDPS ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਪਰ ਰਿਕਵਰੀ ਕਿਉਂ ਨਹੀਂ ਹੋਈ ਹੈ ।
ਆਮ ਆਦਮੀ ਪਾਰਟੀ ਦਾ ਜਵਾਬ
ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਮਜੀਠੀਆ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕਿਹਾ ਅਸੀਂ ਨਿਰਪੱਖ ਜਾਂਚ ਕਰ ਰਹੇ ਹਾਂ। ਅਕਾਲੀ ਦਲ ਦੇ ਸਮੇਂ ਕੇਸ ਸਾਹਮਣੇ ਆਇਆ । ਭੋਲੇ ਨੇ ਮਜੀਠੀਆ ਅਤੇ ਹੋਰ ਸਾਥੀ ਤਸਕਰਾਂ ਦੇ ਨਾਂ ਲਏ । ਕੈਪਨਟ ਸਾਹਿਬ ਨੇ ਆਪਣੇ ਸਮੇਂ ਜਾਂਚ ਨਹੀਂ ਹੋਣ ਦਿੱਤੀ ਚੰਨੀ ਸਰਕਾਰ ਨੇ ਕੇਸ ਦਰਜ ਕੀਤਾ । ਜ਼ਮਾਨਤ ਮਿਲਣ ਨਾਲ ਇਹ ਸਾਬਿਤ ਨਹੀਂ ਹੁੰਦਾ ਹੈ ਕਿ ਤੁਸੀਂ ਪਾਕ ਸਾਫ਼ ਹੋ ਇਹ ਤੁਹਾਨੂੰ ਕਾਨੂੰਨੀ ਅਧਿਕਾਰ ਹੈ। ਤੁਸੀਂ ਬੇਦਾਗ ਹੋ ਤਾਂ ਡਰ ਕਿਉਂ ਰਹੇ ਹੋ,ਕਾਨੂੰਨ ਨੂੰ ਆਪਣ ਹਿਸਾਬ ਨਾਲ ਕੰਮ ਕਰਨ ਦਿਉ,ਅਸੀਂ ਕੋਈ ਧੱਕਾ ਨਹੀਂ ਕਰ ਰਹੇਹਾ। ਮਜੀਠੀਆ ਸਾਬ੍ਹ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ।