India Punjab

ਵੱਡਾ ਡਰੱਗ ਇੰਸਪੈਕਟਰ ਗ੍ਰਿਫਤਾਰ ! ਘਰ ਤੋਂ ਮਿਲੇ ਕਰੋੜਾਂ ਰੁਪਏ ! 24 ਬੈਂਕ ਖਾਤਿਆਂ ‘ਚ ਵੀ ਬੇਹਿਸਾਬ ਪੈਸਾ !

 

ਬਿਉਰੋ ਰਿਪੋਰਟ – ਪੰਜਾਬ ਪੁਲਿਸ (PUNJAB POLICE) ਨੇ ਨਸ਼ਾ ਸਮੱਗਲਰ (DRUG SMUGGLER) ਵਿੱਚ ਸ਼ਾਮਲ ਡਰੱਗ ਇੰਸਪੈਕਟਰ (DRUG INSPECTOR) ਸ਼ੀਸ਼ਨ ਮਿੱਤਲ ਨੂੰ ਗ੍ਰਿਫਤਾਰ ਕੀਤਾ ਹੈ । ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF)ਨੇ ਉਨ੍ਹਾਂ ਨੂੰ ਮੁਹਾਲੀ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਡੀਜੀਪੀ ਪੰਜਾਬ ਗੌਰਵ ਯਾਦਵ (DGP GAURAV YADAV) ਨੇ ਸੋਸ਼ਲ ਮੀਡੀਆ ਐਕਾਉਂਟ ਐਕਸਟ ਤੇ ਇਸ ਸਬੰਧੀ ਪੋਸਟ ਪਾਕੇ ਜਾਣਕਾਰੀ ਦਿੱਤੀ ਹੈ । ਮੁਲਜ਼ਮ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੇ ਸਿੱਧੇ ਸੰਪਰਕ ਵਿੱਚ ਸੀ । ਉਹ ਬਾਹਰ ਡਰੱਗ ਨੈੱਟਵਰਕ ਨੂੰ ਮਦਦ ਪਹੁੰਚਾ ਰਹੇ ਸੀ । ਗੈਰ ਕਾਨੂੰਨੀ ਦਵਾਈਆਂ ਮੈਡੀਕਲ ਸਟੋਰ ਨਾਲ ਜੁੜੇ ਡਰੱਗ ਤਸਰਕਰੀ ਦੇ ਕੰਮਾਂ ਨੂੰ ਮਦਦ ਕਰ ਰਿਹਾ ਸੀ।

24 ਬੈਂਕ ਖਾਤਿਆਂ ਵਿੱਚੋਂ 7.09 ਕਰੋੜ ਮਿਲੇ

ਇਸ ਮਾਮਲੇ ਦੀ ਜਾਂਚ ਵਿੱਚ ANTF ਨੇ ਮੁਲਜ਼ਮ ਦੇ 24 ਬੈਂਕ ਖਾਤੇ ਦੀ ਪਛਾਣ ਕੀਤੀ ਹੈ । ਜਿੰਨਾਂ ਵਿੱਚ 7.09 ਕਰੋੜ ਰੁਪਏ ਮਿਲੇ ਹਨ । ਸਾਰੇ ਬੈਂਕ ਐਕਾਊਂਟ ਕਰੋੜਾਂ ਰੁਪਏ ਮਿਲੇ ਹਨ ਜਿੰਨਾਂ ਨੂੰ ਹੁਣ ਫ੍ਰੀਜ਼ ਕਰ ਦਿੱਤਾ ਗਿਆ ਹੈ । ਇਸ ਦੇ ਇਲਾਵਾ 2 ਬੈਂਕ ਲਾਕਰ (BANK LOCKER) ਵੀ ਜ਼ਬਤ ਕੀਤੇ ਗਏ ਹਨ ।ਉਸ ਨੂੰ ANTF ਨੇ 1.49 ਕਰੋੜ ਨਕਦ, 260 ਗਰਾਮ ਸੋਨਾ ਅਤੇ ਵਿਦੇਸ਼ੀ ਪੈਸਾ ਬਰਾਮਦ ਕੀਤਾ ਹੈ ।

ਜੀਰਕਪੁਰ ਅਤੇ ਡਬਵਾਲੀ ਵਿੱਚ ਜਾਇਦਾਦ ਬਣਾਈ

ANTF ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਗੈਰ ਕਾਨੂੰਨੀ ਤਰੀਕੇ ਨਾਲ ਕਾਫੀ ਜਾਇਦਾਦ ਬਣਾਈ ਹੈ । ਉਸ ਨੇ ਜੀਰਕਪੁਰ ਅਤੇ ਡਬਵਾਲੀ ਵਿੱਚ 2.40 ਕਰੋੜ ਦੇ ਮੁੱਲ ਦੀ ਅਚਲ ਜਾਇਦਾਦ ਬਣਾਈ ਹੈ । ਇਸ ਦੇ ਇਲਾਵਾ ਪੁਲਿਸ ਦੀ ਟੀਮਾਂ ਹੁਣ ਹੋਰ ਲੋਕਾਂ ਦੀ ਪੱਛਾਣ ਕਰ ਰਹੀ ਹੈ ।

ਸ਼ੀਸ਼ਨ ਮਿੱਤਲ ਕਰੀਬ ਇੱਕ ਮਹੀਨੇ ਤੋਂ ਪੁਲਿਸ ਨੂੰ ਪਹੁੰਚ ਤੋਂ ਬਾਹਰ ਚੱਲ ਰਿਹਾ ਸੀ । ਪੁਲਿਸ ਦੇ ਵੱਲੋਂ ਇੱਕ ਮਹੀਨੇ ਪਹਿਲਾਂ ਸਪੈਸ਼ਲ ਆਪਰੇਸ਼ਨਸ ਚਲਾਇਆ ਗਿਆ ਸੀ । ਇਸ ਦੌਰਾਨ ਪੁਲਿਸ ਦੇ ਵੱਲੋਂ ਬਠਿੰਡਾ,ਮੁਹਾਲੀ,ਗਿੱਦੜਬਾਹਾ,ਜੀਰਕਪੁਰ ਅਤੇ ਫਤਿਹਬਾਦ ਸਮੇਤ ਕਈ ਥਾਵਾਂ ‘ਤੇ ਦਬਿਸ਼ ਦਿੱਤੀ ਗਈ ਸੀ । ਇਸ ਦੇ ਬਾਅਦ ਬੈਂਕ ਖਾਤੇ ਅਤੇ ਹੋਰ ਚੀਜ਼ਾਂ ਦੀ ਜਾਂਚ ਕੀਤੀ ਗਈ ਸੀ । ਹਾਲਾਂਕਿ ਉਹ ਫੜਿਆ ਨਹੀਂ ਗਿਆ ਸੀ । ਉਸ ਸਮੇਂ ਉਸ ਦਾ ਕੇਸ ਦਰਜ ਹੋਇਆ ਸੀ । ਉਹ ਫਾਜ਼ਿਲਕਾ ਵਿੱਚ ਤਾਇਨਾਤ ਸੀ ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਡਰੱਗ ਇੰਸਪੈਕਟਰ ਸਰਕਾਰ ਦੀ ਇਜਾਜ਼ਤ ਦੇ ਬਿਨਾਂ ਲਗਾਤਾਰ ਵਿਦੇਸ਼ ਜਾਂਦਾ ਸੀ । ਇਸ ਦੇ ਲਈ ਉਸ ਨੇ ਕਦੇ ਵੀ ਐਕਸ ਇੰਡੀਆ ਲੀਵ ਤੱਕ ਨਹੀਂ ਲਈ ਸੀ । ਉਧਰ ਇਹ ਵੀ ਸਾਹਮਣੇ ਆਇਆ ਹੈ ਕਿ ਜੇਲ੍ਹ ਵਿੱਚ ਬੰਦ ਨਸ਼ਾ ਸਮੱਗਲਰਾਂ ਦੇ ਉਹ ਸੰਪਰਕ ਵਿੱਚ ਸੀ । ਨਾਲ ਬਾਹਰ ਉਸ ਨੇ ਡਰੱਗ ਨੈੱਟਵਰਕ ਨੂੰ ਮਦਦ ਪਹੁੰਚਾਈ । ਹੁਣ ਉਸ ਦੇ ਵਿਦੇਸ਼ੀ ਦੌਰੇ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ ।