Punjab

ਪੰਜਾਬ ਦੀਆਂ ਜੇਲ੍ਹਾਂ ‘ਚ ਕੈ ਦੀ ਨ ਸ਼ੇ ਦੇ ਆਦੀ, ਡੋਪ ਟੈਸਟਾਂ ਰਾਹੀਂ ਹੋਇਆ ਖੁਲਾਸਾ

‘ਦ ਖ਼ਾਲਸ ਬਿਊਰੋ : ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਿ ਆਂ ਨੂੰ ਰੋਕਣ ਲਈ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਡੋਪ ਟੈਸਟ ਹੋਣੇ ਸ਼ੁਰੂ ਹੋ ਗਏ  ਹਨ। ਪਹਿਲੇ ਪੜਾਅ ਵਿੱਚ ਨਾਭਾ, ਮਾਨਸਾ, ਬਰਨਾਲਾ, ਮਾਲੇਰਕੋਟਲਾ, ਫਾਜ਼ਿਲਕਾ, ਹੁਸ਼ਿਆਰਪੁਰ ਦੀਆਂ ਜੇ ਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਡੋਪ ਟੈਸਟ ਕੀਤੇ ਗਏ ਹਨ। ਅੰਮ੍ਰਿਤਸਰ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਬਠਿੰਡਾ ਅਤੇ ਗੁਰਦਾਸਪੁਰ ਦੀਆਂ ਜੇ ਲ੍ਹਾਂ ਵਿੱਚ ਵੀ ਕੈਦੀਆਂ ਦੇ ਡੋਪ ਟੈਸਟ ਕਰਵਾਏ ਗਏ। ਗੁਰਦਾਸਪੁਰ ਜੇਲ੍ਹ ਵਿੱਚ 425 ਕੈਦੀ ਪਾਜ਼ੇਟਿਵ ਪਾਏ ਗਏ ਹਨ ਜਿਨਾਂ ਵਿੱਚੋਂ ਨਸ਼ਿਆਂ ਦੇ ਕਣ ਮਿਲੇ ਹਨ।

 ਬਠਿੰਡਾ ਜੇਲ੍ਹ ਵਿੱਚ ਦੋ ਦਿਨਾਂ ਵਿੱਚ 1673 ਕੈ ਦੀਆਂ ਦਾ ਡੋਪ ਟੈਸਟ ਕੀਤਾ ਗਿਆ। ਇਨ੍ਹਾਂ ਵਿੱਚੋਂ 647 ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪਾਜ਼ੇਟਿਵ ਆਏ ਵਿਅਕਤੀਆਂ ਵਿੱਚੋਂ 604 ਕੈਦੀ ਪਹਿਲਾਂ ਹੀ ਪੰਜਾਬ ਸਰਕਾਰ ਦੇ ਓਟ ਕਲੀਨਿਕ ਤੋਂ ਨਸ਼ਾ ਛੁਡਾਊ ਦਵਾਈ ਲੈ ਰਹੇ ਹਨ, ਜਦਕਿ 43 ਨਵੇਂ ਕੇਸ ਪਾਜ਼ੇਟਿਵ ਪਾਏ ਗਏ ਹਨ। ਇਥੇ ਸਵਾਲ ਇਹ ਖੜ੍ਹਾ ਹੋ ਗਿਆ ਕਿ ਇਨ੍ਹਾਂ ਕੈਦੀਆਂ ਨੂੰ ਨ ਸ਼ਾ ਕਿਥੋਂ ਮਿਲ ਰਹਾ ਸੀ, ਹੁਣ ਇਸ ਦੀ ਜਾਂਚ ਹੋਵੇਗੀ।

ਗੁਰਦਾਸਪੁਰ ਜੇਲ੍ਹ ਦੇ ਸੁਪਰਡੈਂਟ ਰਜਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਪਾਜ਼ੇਟਿਵ ਕੈਦੀਆਂ ਵਿੱਚ ਉਹ ਵੀ ਸ਼ਾਮਲ ਹਨ, ਜੋ ਜੇਲ੍ਹ ਵਿੱਚ ਸਿਹਤ ਵਿਭਾਗ ਦੇ ਓਟ ਕਲੀਨਿਕ ਤੋਂ ਨਸ਼ਾ ਛੁਡਾਊ ਦਵਾਈ ਲੈ ਰਹੇ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਅਮਲ ਕਰਦਿਆਂ ਉਨ੍ਹਾਂ ਨੂੰ ਹੌਲੀ-ਹੌਲੀ ਗੋਲੀਆਂ ਦੀ ਮਾਤਰਾ ਘਟਾਉਣ ਲਈ ਕਿਹਾ ਗਿਆ ਹੈ ਤਾਂ ਜੋ ਪੂਰੀ ਤਰ੍ਹਾਂ ਨਸ਼ਾ ਛੱਡਣ ‘ਚ ਕਾਮਯਾਬ ਹੋ ਸਕੇ |

ਇਸ ਤੋਂ ਪਹਿਲਾਂ ਹਾਈ ਕੋਰਟ ਦੇ ਹੁਕਮ ‘ਤੇ ਅੰਮ੍ਰਿਤਸਰ ਦੀ ਜੇਲ੍ਹ ਵਿਚ ਕੈ ਦੀਆਂ ਦੇ ਡੋਪ ਟੈਸਟ ਕੀਤੇ ਗਏ ਸਨ। ਇੱਕ ਨਿੱਜੀ ਚੈਨਲ ਦੇ ਮੁਤਾਬਕ ਇਸ ਦੌਰਾਨ 1900 ਕੈਦੀਆਂ ਦੇ ਟੈਸਟ ਕੀਤੇ ਗਏ ਜਿਸ ਵਿਚ 900 ਕੈਦੀ ਨ ਸ਼ਾ ਕਰਨ ਦੇ ਆਦੀ ਪਾਏ ਗਏ ਸਨ।

ਕੁਝ ਦਿਨ ਪਹਿਲਾਂ ਪੰਜਾਬ, ਹਰਿਆਣਾ ਹਾਈਕੋਰਟ ਨੇ ਹੁਕਮ ਦਿੱਤੇ ਸਨ ਕਿ ਸੂਬੇ ਦੀਆਂ ਜੇਲ੍ਹਾਂ ਵਿਚ ਬੰਦ ਕੈਦੀਆਂ ਦੇ ਡੋਪ ਟੈਸਟ ਕਰਵਾਏ ਜਾਣ। ਜੇ ਲ੍ਹਾਂ ਦੇ ਅੰਦਰ ਨਸ਼ਾ ਜਾਂ ਫੋਨ ਆਦਿ ਨਾ ਜਾ ਸਕੇ, ਇਸ ਲਈ ਕੋਸ਼ਿਸ਼ਾਂ ਜਾਰੀ ਹਨ। ਬੀਤੇ ਸਾਲ ਜੇਲ੍ਹਾਂ ਅੰਦਰ ਸੀਆਰਪੀਐੱਫ ਵੀ ਤਾਇਨਾਤ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਨ ਸ਼ਾ ਅੰਦਰ ਜਾਣ ਤੋਂ ਰੁਕ ਨਹੀਂ ਸਕਿਆ ਹੈ।