India

ਅਜ਼ਾਦ ਭਾਰਤ ‘ਚ ਜਨਮੀ ਪਹਿਲੀ ਰਾਸ਼ਟਰਪਤੀ ਵੱਜੋਂ ਦ੍ਰੌਪਤੀ ਮੁਰਮੂ ਨੇ ਸਹੁੰ ਚੁੱਕੀ, ਹੁਣ ਤੱਕ 10 ਰਾਸ਼ਟਰਪਤੀ ਨੇ 25 ਜੁਲਾਈ ਨੂੰ ਚੁੱਕੀ ਸਹੁੰ

ਸੁਪਰੀਮ ਕੋਰਟ ਚੀਫ਼ ਜਸਟਿਸ NV ਰਮਨਾ ਨੇ ਰਾਸ਼ਟਰਪਤੀ ਦ੍ਰੌਪਤੀ ਮੁਰਮੂ ਨੂੰ ਸਹੁੰ ਚੁਕਾਈ

ਦ ਖ਼ਾਲਸ ਬਿਊਰੋ : ਭਾਰਤ ਨੂੰ ਆਪਣਾ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ NV ਰਮਨਾ ਨੇ ਦ੍ਰੌਪਤੀ ਮੁਰਮੂ ਨੂੰ 15ਵੇਂ ਰਾਸ਼ਟਰਪਤੀ ਦੀ ਸਹੁੰ ਚੁਕਾਈ । ਇਸ ਤੋਂ ਬਾਅਦ ਰਾਸ਼ਟਰਪਤੀ ਦ੍ਰੌਪਤੀ ਮੁਰਮੂ ਨੇ ਆਪਣੇ ਸਭ ਤੋਂ ਪਹਿਲਾਂ ਭਾਸ਼ਣ ਵਿੱਚ ਕਿਹਾ ‘ਮੈਂ ਜਿਸ ਥਾਂ ਤੋਂ ਆਉਂਦੀ ਹਾਂ,ਉੱਥੇ ਸਿੱਖਿਆ ਸੁਪਨਾ ਹੁੰਦਾ ਹੈ।

ਮੈਂ ਭਾਰਤ ਦੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਵਿਸ਼ਵਾਸ਼ ਦਿਵਾਉਂਦੀ ਹਾਂ ਕਿ ਇਸ ਅਹੁਦੇ ‘ਤੇ ਕੰਮ ਕਰਦੇ ਹੋਏ ਉਨ੍ਹਾਂ ਦੇ ਹਿੱਤ ਦਾ ਧਿਆਨ ਸਭ ਤੋਂ ਪਹਿਲਾਂ ਰਖਾਂਗੀ। ਪਾਰਲੀਮੈਂਟ ਵਿੱਚ ਮੇਰੀ ਮੌਜੂਦਗੀ ਭਾਰਤ ਦੀ ਉਮੀਦਾਂ ਅਤੇ ਅਧਿਕਾਰਾਂ ਦੀ ਤਰਜ਼ਮਾਨੀ ਕਰੇਗੀ,ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੁਹਾਡਾ ਭਰੋਸਾ ਅਤੇ ਹਿਮਾਇਤ ਮੈਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਵਿੱਚ ਮਦਦ ਕਰੇਗੀ। ਮੈਂ ਪਹਿਲੀ ਅਜਿਹੀ ਰਾਸ਼ਟਰਪਤੀ ਹਾਂ ਜਿਸ ਨੇ ਆਜ਼ਾਦ ਭਾਰਤ ਵਿੱਚ ਜਨਮ ਲਿਆ ਹੈ, ਸਾਡੇ ਆਜ਼ਾਦੀ ਘੁਲਾਟੀਆਂ ਨੇ ਭਾਰਤ ਤੋਂ ਜੋ ਉਮੀਦ ਲਗਾਈ ਸੀ ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ। ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚਣਾ ਮੇਰੀ ਨਿੱਜੀ ਉਪਲਬਧੀ ਨਹੀਂ ਬਲਕਿ ਹਰ ਗਰੀਬ ਦੀ ਉਪਲਬਧੀ ਹੈ,ਮੇਰੀ ਨਾਮਜ਼ਦਗੀ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਵਿੱਚ ਗਰੀਬ ਨਾ ਸਿਰਫ਼ ਆਪਣੇ ਸੁਪਨੇ ਵੇਖ ਸਕਦਾ ਹੈ ਬਲਕਿ ਉਸ ਨੂੰ ਪੂਰਾ ਵੀ ਕਰ ਸਕਦਾ ਹੈ’ ।

ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੁਰਮੂ ਰਾਸ਼ਟਰਪਤੀ ਭਵਨ ਪਹੁੰਚੀ

ਸਹੁੰ ਚੁੱਕ ਸਮਾਗਮ ਤੋਂ ਬਾਅਦ ਰਾਸ਼ਟਰਪਤੀ ਦ੍ਰੌਪਤੀ ਮੁਰਮੂ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਰਾਸ਼ਟਰਪਤੀ ਭਵਨ ਲਈ ਰਵਾਨਾ ਹੋ ਗਈ। ਉਨ੍ਹਾਂ ਨੂੰ ਲੋਕ ਸਭਾ ਦੇ ਸਪੀਕਰ ਅਤੇ ਉਪ ਰਾਸ਼ਟਰਪਤੀ ਵੈਂਣਕਇਆ ਨਾਇਡੂ ਛੱਡਣ ਗਏ।

ਇਸ ਤੋਂ ਪਹਿਲਾਂ ਸਵੇਰ ਸਭ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਰਾਸ਼ਟਰਪਤੀ ਭਵਨ ਪਹੁੰਚੀ ਜਿੱਥੇ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਦ੍ਰੌਪਤੀ ਮੁਰਮੂ ਨੂੰ ਵਧਾਈ ਦਿੱਤੀ, ਰਾਮਨਾਥ ਕੋਵਿੰਦ ਨੂੰ ਮਿਲਣ ਤੋਂ ਬਾਅਦ ਉਹ ਸਿੱਧੇ ਰਾਜਘਾਟ ਪਹੁੰਚੀ ਜਿੱਥੇ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।ਮੁਰਮੂ ਦੇ ਸਹੁੰ ਚੁੱਕ ਸਮਾਗਮ ਵਿੱਚ ਉਡੀਸ਼ਾ ਤੋਂ 64 ਖ਼ਾਸ ਮਹਿਮਾਨ ਪਹੁੰਚੇ ਸਨ।

10ਵੀਂ ਰਾਸ਼ਟਰਪਤੀ ਮੁਰਮੂ ਜਿੰਨਾਂ ਨੇ 25 ਜੁਲਾਈ ਨੂੰ ਸਹੁੰ ਚੁੱਕੀ

ਦ੍ਰੌਪਤੀ ਮੁਰਮੂ ਨੇ ਭਾਰਤ ਦੀ 15ਵੀਂ ਰਾਸ਼ਟਰਪਤੀ ਵੱਜੋਂ ਸਹੁੰ ਚੁੱਕੀ ਪਰ ਉਨ੍ਹਾਂ ਤੋਂ ਪਹਿਲਾਂ 10 ਰਾਸ਼ਟਰਪਤੀ ਨੇ ਵੀ 25 ਜੁਲਾਈ ਨੂੰ ਹੀ ਸਹੁੰ ਚੁੱਕੀ ਸੀ ਜਦਕਿ 5 ਰਾਸ਼ਟਰਪਤੀ ਨੇ ਕਿਸੇ ਹੋਰ ਤਰੀਕ ਨੂੰ ਸਹੁੰ ਚੁੱਕੀ ਸੀ।

25 ਜੁਲਾਈ ਨੂੰ ਰਾਸ਼ਟਰਪਤੀ ਦੀ ਸਹੁੰ ਚੁੱਕਣ ਵਾਲਿਆਂ ਵਿੱਚ ਸਭ ਤੋਂ ਪਹਿਲਾਂ ਨਾਲ ਨੀਲਮ ਸੰਜੀਵ ਰੇਡੀ ਸਨ ਉਨ੍ਹਾਂ ਨੇ 25 ਜੁਲਾਈ 1977 ਵਿੱਚ ਸਹੁੰ ਚੁੱਕੀ, ਉਸ ਤੋਂ ਬਾਅਦ ਗਿਆਨੀ ਜੈਲ ਸਿੰਘ, ਆਰ ਵੈਂਕਟਰਮਣ, ਸ਼ੰਕਰ ਦਿਆਲ ਸ਼ਰਮਾ, ਕੇ. ਆਰ ਨਾਰਾਇਣ, APJ ਅਬਦੁਲ ਕਲਾਮ, ਪ੍ਰਤਿਭਾ ਪਾਟਿਲ, ਪ੍ਰਣਭ ਮੁਖਰਜੀ, ਅਤੇ ਰਾਮਨਾਥ ਕੋਵਿੰਦ ਨੇ 25 ਜੁਲਾਈ ਨੂੰ ਸਹੁੰ ਚੁੱਕੀ ਸੀ