The Khalas Tv Blog Punjab ਤਰਨਤਾਰਨ ਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਤਿੰਨ ਕਿੱਲੋ ਹੈਰੋਇਨ ਦੇ ਨਾਲ ਡਰੋਨ ਕੀਤਾ ਬਰਾਮਦ
Punjab

ਤਰਨਤਾਰਨ ਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਤਿੰਨ ਕਿੱਲੋ ਹੈਰੋਇਨ ਦੇ ਨਾਲ ਡਰੋਨ ਕੀਤਾ ਬਰਾਮਦ

Drone seized with three kilos of heroin from India-Pakistan border in Tarn Taran

ਤਰਨਤਾਰਨ ਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਤਿੰਨ ਕਿੱਲੋ ਹੈਰੋਇਨ ਦੇ ਨਾਲ ਡਰੋਨ ਕੀਤਾ ਬਰਾਮਦ

ਤਰਨਤਾਰਨ  : ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਤੋਂ ਹਥਿਆਰ ਮਿਲਣ ਦਾ ਸਿਲਸਿਲਾ ਜਾਰੀ ਹੈ। ਪੰਜਾਬ ਦੇ ਸਰਹੱਦੀ ਇਲਾਕੇ ਤਰਨਤਾਰਨ ‘ਚ ਅੰਤਰਰਾਸ਼ਟਰੀ ਸਰਹੱਦ ਦੇ ਕੋਲੋਂ ਇੱਕ ਡਰੋਨ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਸਰਹੱਦ ‘ਤੇ ਰਾਤ ਨੂੰ 3 ਵਾਰ ਡਰੋਨ ਦੀ ਮੂਵਮੈਂਟ ਦੇਖਣ ਨੂੰ ਮਿਲੀ । ਜਿਸ ‘ਤੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ।

ਪੰਜਾਬ ਪੁਲਿਸ ਅਤੇ ਬੀਐਸਐਫ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ 3 ਕਿਲੋ ਹੈਰੋਇਨ ਸਮੇਤ ਇੱਕ ਡਰੋਨ ਬਰਾਮਦ ਕੀਤਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਦੀ ਪੁਸ਼ਟੀ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ”ਸਰਹੱਦ ਪਾਰ ਨਸ਼ਾ ਤਸਕਰੀ ਦੇ ਨੈੱਟਵਰਕ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਉਂਦੇ ਹੋਏ ਤਰਨਤਾਰਨ ਅਤੇ ਬੀਐਸਐਫ ਵੱਲੋਂ ਸਾਂਝੇ ਤੌਰ ’ਤੇ ਤਰਨਤਾਰਨ ਦੇ ਥਾਣਾ ਵਲਟੋਹਾ ਦੇ ਇਲਾਕੇ ਵਿੱਚ ਤਲਾਸ਼ੀ ਦੌਰਾਨ 3 ਕਿਲੋ ਹੈਰੋਇਨ ਸਮੇਤ ਇੱਕ ਕਵਾਡਕਾਪਟਰ ਡਰੋਨ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰ ਕੇ ਦਿੱਤੀ ਹੈ। ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ ਹੈ।”

ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿ ਸਰਹੱਦ ‘ਤੇ ਤਰਨਤਾਰਨ ਅਧੀਨ ਪੈਂਦੇ ਅਮਰਕੋਟ ਦੇ BOP ਕਾਲਿਆ ਵਿਖੇ ਬੀਤੀ ਰਾਤ 11 ਵਜੇ ਡਰੋਨ ਦੀ ਮੂਵਮੈਂਟ ਦੇਖਣ ਨੂੰ ਮਿਲੀ । ਸਰਹੱਦ ‘ਤੇ 103 ਬਟਾਲੀਅਨ ਦੇ ਜਵਾਨ ਤੈਨਾਤ ਸੀ। ਡਰੋਨ ਦੀ ਆਵਾਜ਼ ਸੁਣਦਿਆਂ ਹੀ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕੀਤੀ । ਜਿਸ ਤੋਂ ਬਾਅਦ ਡਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ। ਇਲਾਕੇ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਤੋਂ ਬਾਅਦ ਜਵਾਨਾਂ ਨੂੰ ਖੇਤਾਂ ਵਿੱਚ ਡਿੱਗਿਆ ਡਰੋਨ ਮਿਲਿਆ । ਡਰੋਨ ਦੇ ਨਾਲ ਹੀ ਹੈਰੋਇਨ ਦੀ ਇੱਕ ਖੇਪ ਵੀ ਬਰਾਮਦ ਹੋਈ ਹੈ, ਜੋ ਡਰੋਨ ਨਾਲ ਹੀ ਬੰਨ੍ਹੀ ਹੋਈ ਸੀ।

ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਹੈਰੋਇਨ ਸਮੇਤ ਹਥਿਆਰਾਂ ਦਾ ਜਖੀਰਾ ਬਰਾਮਦ

ਇਸ ਤੋਂ ਪਹਿਲਾਂ ਫਾਜ਼ਿਲਕਾ ਬਾਰਡਰ  ਤੋਂ ਹਥਿਆਰਾਂ ਦਾ ਜਖੀਰਾ ਬਰਾਮਦ ਕੀਤਾ ਸੀ।  ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਸੁੱਟੀ ਗਈ 30 ਪੈਕਟਾਂ ‘ਚ ਪੈਕ 25 ਕਿਲੋ ਹੈਰੋਇਨ ਬਰਾਮਦ ਹੋਈ ਸੀ ।ਇਸ ਦੇ ਨਾਲ ਹੀ ਇੱਕ ਪਿਸਤੌਲ, ਦੋ ਮੈਗਜ਼ੀਨ, 50 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ ।

Exit mobile version