‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸਾਊਦੀ ਅਰਬ ਦੇ ਅਭਾ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਹੋਏ ਡਰੋਨ ਹਮਲੇ ਵਿੱਚ 8 ਲੋਕ ਜਖਮੀ ਹੋਏ ਹਨ ਤੇ ਇਕ ਯਾਤਰੀ ਜਹਾਜ ਨੁਕਸਾਨਿਆਂ ਗਿਆ ਹੈ।ਸਾਊਦੀ ਅਰਬ ਦੇ ਇਕ ਨਿਊਜ਼ ਚੈਨਲ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਦੇ ਦੱਖਣ ਵਿੱਚ ਦੋ ਵਾਰ ਹਮਲਾ ਹੋਇਆ ਹੈ।ਹਾਲਾਂਕਿ ਇਸ ਹਮਲੇ ਦੀ ਕਿਸੇ ਨੇ ਜਿੰਮੇਦਾਰੀ ਨਹੀਂ ਚੁੱਕੀ ਹੈ।ਡਰੋਨ ਦੀ ਮਦਦ ਨਾਲ ਕੀਤੇ ਹਮਲਿਆਂ ਵਿਚ ਬੰਬ ਬੰਨ੍ਹ ਕੇ ਭੇਜੇ ਗਏ ਸਨ।
