The Khalas Tv Blog Punjab ਪੰਜਾਬ ਦੇ IPL ਮੈਚ ਨੇ ਡਰਾਈਵਰ ਨੂੰ ਬਣਾ ਦਿੱਤਾ ਕਰੋੜ ਪਤੀ ! 49 ਰੁਪਏ ਨਾਲ ਜਿੱਤੇ 1.50 ਕਰੋੜ !
Punjab

ਪੰਜਾਬ ਦੇ IPL ਮੈਚ ਨੇ ਡਰਾਈਵਰ ਨੂੰ ਬਣਾ ਦਿੱਤਾ ਕਰੋੜ ਪਤੀ ! 49 ਰੁਪਏ ਨਾਲ ਜਿੱਤੇ 1.50 ਕਰੋੜ !

ਬਿਊਰੋ ਰਿਪੋਰਟ : ਕਹਿੰਦੇ ਹਨ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ । ਅਜਿਹਾ ਹੀ ਇੱਕ ਡਰਾਈਵਰ ਦੇ ਨਾਲ ਹੋਇਆ ਹੈ, ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਾ ਇਹ ਸ਼ਖਸ ਰਾਤੋ ਰਾਤ ਕਰੋੜ ਪਤੀ ਬਣ ਗਿਆ ਹੈ । ਉਸ ਨੂੰ ਹੁਣ ਵੀ ਵਿਸ਼ਵਾਸ਼ ਨਹੀਂ ਆ ਰਿਹਾ ਹੈ । ਡੇਢ ਕਰੋੜ ਜਿੱਤਣ ਵਾਲੇ ਸ਼ਾਹਬੁਦੀਨ ਮੰਸੂਰੀ ਨੇ ਦੱਸਿਆ ਕਿ ਉਸ ਨੇ ਇਹ ਪੈਸਾ ਪੰਜਾਬ ਕਿੰਗਸ ਅਤੇ ਕੋਲਕਾਤਾ ਨਾਇਟ ਰਾਈਡਰ ਵਿਚਾਲੇ ਖੇਡੇ IPL ਮੈਚ ਤੋਂ ਕਮਾਇਆ ਹੈ । ਕ੍ਰਿਕਟ ਦੇ ਸ਼ੌਕੀਨ ਸ਼ਾਹਬੁਦੀਨ ਨੇ ਇਸ ਦੇ ਲਈ ਸਿਰਫ਼ 48 ਰੁਪਏ ਖਰਚ ਕੀਤੇ ਹਨ । ਉਹ 2 ਸਾਲ ਤੋਂ ਆਨ ਲਾਈਨ ਗੇਮਿੰਗ ਐੱਪ ‘ਤੇ ਆਪਣੀ ਟੀਮ ਬਣਾ ਰਿਹਾ ਸੀ । ਇਸ ਵਾਰ ਉਸ ਦਾ ਦਾਅ ਲੱਗ ਗਿਆ, ਪੰਜਾਬ ਅਤੇ ਕੋਲਕਾਤਾ ਦੇ ਮੈਚ ਵਿੱਚ ਉਸ ਨੇ 48 ਰੁਪਏ ਲੱਗਾ ਕੇ ਡੇਢ ਕਰੋੜ ਜਿੱਤ ਲਏ ।

ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੇ ਰਹਿਣ ਵਾਲੇ ਸ਼ਾਹਬੁਦੀਨ ਨੇ ਦੱਸਿਆ ਕਿ ਉਹ 2 ਸਾਲ ਤੋਂ ਆਨ ਲਾਈਨ ਟੀਮ ਤਿਆਰ ਕਰ ਰਿਹਾ ਸੀ, ਹਰ ਵਾਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਸ ਦੀ ਕਿਸਮਤ ਸਾਥ ਨਹੀਂ ਦਿੰਦੀ ਸੀ ਪਰ 1 ਅਪ੍ਰੈਲ ਕੋਲਕਾਤਾ ਅਤੇ ਪੰਜਾਬ ਦੇ ਮੈਚ ਵਿੱਚ ਜਦੋਂ ਉਸ ਨੇ ਟੀਮ ਬਣਾਈ ਤਾਂ ਡੇਢ ਕਰੋੜ ਜਿੱਤ ਲਏ, ਸ਼ਾਹਬੁਦੀਨ ਨੇ ਕਿਹਾ ਇੰਨਾਂ ਪੈਸਿਆਂ ਦੇ ਨਾਲ ਉਹ ਆਪਣੇ 2 ਸੁਪਣੇ ਪੂਰੇ ਕਰੇਗਾ

ਘਰ ਦਾ ਸੁਪਣਾ ਪੂਰਾ ਕਰੇਗਾ ਸ਼ਾਹਬੁਦੀਨ

ਫਿਲਹਾਲ ਸ਼ਾਹਬੁਦੀਨ ਨੇ ਡੇਢ ਕਰੋੜ ਵਿੱਚੋ 20 ਲੱਖ ਕੱਢੇ ਹਨ ਇਸ ਵਿੱਚੋ 6 ਲੱਖ ਟੈਕਸ ਦੇ ਤੌਰ ‘ਤੇ ਕੱਟਣਗੇ ਅਤੇ 14 ਲੱਖ ਉਸ ਦੇ ਖਾਤੇ ਵਿੱਚ ਆਉਣਗੇ । ਸ਼ਾਹਬੁਦੀਨ ਨੇ ਕਿਹਾ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਇਸ ਰਕਮ ਨਾਲ ਸਭ ਤੋਂ ਪਹਿਲਾਂ ਉਹ ਆਪਣਾ ਘਰ ਖਰੀਦੇਗਾ ਅਤੇ ਫਿਰ ਇਸੇ ਪੈਸੇ ਦੇ ਨਾਲ ਕੁਝ ਧੰਦਾ ਖੋਲੇਗਾ ਤਾਂਕੀ ਪਰਿਵਾਰ ਦਾ ਭਵਿੱਖ ਸਵਾਰ ਸਕੇ । ਸ਼ਾਹਬੁਦੀਨ ਦੇ ਪਰਿਵਾਰ ਵਾਲੇ ਤਾਂ ਖੁਸ਼ ਹਨ ਰਿਸ਼ਤੇਦਾਰ ਵੀ ਵਧਾਈ ਦੇ ਰਹੇ ਹਨ। ਪਿਛਲੇ 3,4 ਸਾਲਾਂ ਤੋਂ IPL ਅਤੇ ਹੋਰ ਮੈਚਾਂ ਦੇ ਨਾਲ ਪਲੇਇੰਗ ਇਲੈਵਨ ਚੁਣਨ ਦੇ ਲਈ ਕਈ ਕੰਪਨੀਆਂ ਵੱਲੋਂ ਆਨ ਲਾਈਨ ਐੱਪ ਸ਼ੁਰੂ ਕੀਤੀਆਂ ਗਈਆਂ ਹਨ । ਜਿਸ ਦੇ ਜ਼ਰੀਏ ਲੋਕ ਆਪਣੀ ਟੀਮ ਚੁਣ ਦੇ ਹਨ ਅਤੇ ਉਸੇ ਦੇ ਹਿਸਾਬ ਨਾਲ ਉਨ੍ਹਾਂ ਨੂੰ ਇਨਾਮ ਮਿਲ ਦਾ ਹੈ। ਇਹ ਲਾਟਰੀ ਵਾਂਗ ਵੀ ਹੁੰਦੀ ਹੈ,ਕਿਸਮਤ ਦਾ ਵੱਡਾ ਰੋਲ ਹੁੰਦਾ ਹੈ। ਇਸੇ ਲਈ ਕੰਪਨੀ ਵੱਲੋਂ ਵੀ ਡਿਸਕਲੇਮਰ ਜਾਰੀ ਕਰਕੇ ਲੋਕਾਂ ਨੂੰ ਖੇਡਣ ਤੋਂ ਪਹਿਲਾਂ ਅਲਰਟ ਕੀਤਾ ਜਾਂਦਾ ਹੈ ।

 

Exit mobile version