India Manoranjan

ਸੋਸ਼ਲ ਮੀਡੀਆ ਦਾ ਹੀਰੋ ਬਣਿਆ ਇਹ ਸ਼ਖ਼ਸ, 29 ਸਕਿੰਟ ਦਾ ਵੀਡੀਓ ਦਿਨੇ ਹੀ ਤਾਰੇ ਦਿਖਾ ਰਿਹੈ

Heavy Driver Viral Video

ਸੋਸ਼ਲ ਮੀਡੀਆ(social media) ਦੀ ਦੁਨੀਆ ਵੀ ਕਾਫੀ ਅਜੀਬ ਹੈ। ਇੱਥੇ ਤੁਹਾਨੂੰ ਕਦੋਂ, ਕੀ ਵੇਖਣ ਅਤੇ ਸੁਣਨ ਨੂੰ ਮਿਲੇਗਾ, ਕੁਝ ਨਹੀਂ ਕਿਹਾ ਜਾ ਸਕਦਾ? ਕਈ ਵਾਰ ਸਾਨੂੰ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ‘ਤੇ ਯਕੀਨ ਕਰਨਾ ਮੁਸ਼ਕਲ ਹੁੰਦਾ ਹੈ। ਅਜਿਹਾ ਹੀ ਇੱਕ ਵੀਡੀਓ (Shocking Video) ਇਨ੍ਹੀਂ ਦਿਨੀਂ ਲੋਕਾਂ ਵਿੱਚ ਕਾਫੀ ਮਸ਼ਹੂਰ ਹੋਇਆ ਹੈ।

ਇਸ ਵਾਇਰਲ ਵੀਡੀਓ(Heavy Driver Viral Video) ਵਿੱਚ ਇੱਕ ਵਿਅਕਤੀ ਬਹੁਤ ਘੱਟ ਜਗ੍ਹਾ ਹੋਣ ਦੇ ਬਾਵਜੂਦ ਕਾਰ ਨੂੰ ਇਸ ਤਰੀਕੇ ਨਾਲ ਵਾਪਸ ਮੋੜ ਰਿਹਾ ਕਿ ਦਖੇਣ ਵਾਲਿਆਂ ਦੋ ਰੌਂਗਟੇ ਖੜ੍ਹੇ ਹੋ ਜਾਣਗੇ। ਇਹ ਨਜ਼ਾਰਾ ਦੇਖਣ ਤੋਂ ਬਾਅਦ ਕਈ ਲੋਕਾਂ ਨੂੰ ਆਪਣੀਆਂ ਅੱਖਾਂ ‘ਤੇ ਯਕੀਨ ਕਰਨਾ ਔਖਾ ਹੋ ਰਿਹਾ ਸੀ।

ਅੱਜਕੱਲ੍ਹ ਭਾਰੀ ਵਾਹਨ ਚਲਾਉਣ ਦਾ ਬਹੁਤ ਰੁਝਾਨ ਚੱਲ ਰਿਹਾ ਹੈ। ਦਰਅਸਲ, ਬਹੁਤ ਸਾਰੇ ਲੋਕ ਤੰਗ ਗਲੀਆਂ, ਸੜਕਾਂ ‘ਤੇ ਖਤਰਨਾਕ ਤਰੀਕੇ ਨਾਲ ਕਾਰ ਮੋੜਦੇ ਦੇਖੇ ਜਾਂਦੇ ਹਨ। ਇਨ੍ਹਾਂ ਡਰਾਈਵਰਾਂ ਵੱਲੋਂ ਵਾਹਨਾਂ ਨੂੰ ਮੋੜਨ ਦਾ ਤਰੀਕਾ ਕਾਫੀ ਖਤਰਨਾਕ ਹੈ। ਕਿਉਂਕਿ ਜੇਕਰ ਕੋਈ ਛੋਟੀ ਜਿਹੀ ਗਲਤੀ ਹੋ ਜਾਵੇ ਤਾਂ ਵੱਡੀ ਘਟਨਾ ਵੀ ਵਾਪਰ ਸਕਦੀ ਹੈ। ਇਸ ਵਾਇਰਲ ਵੀਡੀਓ ‘ਚ ਤੁਹਾਨੂੰ ਕੁਝ ਅਜਿਹਾ ਹੀ ਦੇਖਣ ਨੂੰ ਮਿਲੇਗਾ।

https://twitter.com/TheFigen_/status/1583775550006788096?s=20&t=tGdjwBgg5ydnrP1Tz2BhAQ

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਡਰਾਈਵਰ ਇਕ ਛੋਟੀ ਜਿਹੀ ਜਗ੍ਹਾ ‘ਤੇ ਕਾਰ ਨੂੰ ਮੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਡਰਾਈਵਰ ਬਿਲਕੁਲ ਵੀ ਡਰਿਆ ਮਹਿਸੂਸ ਨਹੀਂ ਕਰ ਰਿਹਾ ਅਤੇ ਆਸਾਨੀ ਨਾਲ ਕਾਰ ਨੂੰ ਅੱਗੇ ਵਧਾ ਰਿਹਾ ਹੈ। ਕਈ ਲੋਕ ਡਰਾਈਵਿੰਗ ਦੇ ਹੁਨਰ ਨੂੰ ਦੇਖ ਕੇ ਦੰਗ ਰਹਿ ਗਏ। ਇਹ ਦ੍ਰਿਸ਼ ਕੈਮਰੇ ‘ਚ ਕੈਦ ਹੋ ਗਿਆ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ।
29 ਸੈਕਿੰਡ ਦੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਦੰਗ ਰਹਿ ਗਏ ਹੋਵੋਗੇ। ਬਹੁਤ ਸਾਰੇ ਲੋਕਾਂ ਨੂੰ ਇਸ ਨਜ਼ਾਰੇ ‘ਤੇ ਯਕੀਨ ਨਹੀਂ ਹੋਵੇਗਾ। ਹੁਣ ਇਹ ਵੀਡੀਓ ਧਮਾਲ ਮਚਾ ਰਹੀ ਹੈ। ਇਸ ਵੀਡੀਓ ਨੂੰ ਟਵਿੱਟਰ ‘ਤੇ ‘@TheFigen’ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 21 ਮਿਲੀਅਨ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਸਾਢੇ ਤਿੰਨ ਲੱਖ ਲੋਕਾਂ ਨੇ ਪਸੰਦ ਕੀਤਾ ਹੈ। ਉਥੇ ਹੀ, ਵੀਡੀਓ ਨੂੰ 44 ਹਜ਼ਾਰ ਤੋਂ ਵੱਧ ਲੋਕ ਰੀਟਵੀਟ ਕਰ ਚੁੱਕੇ ਹਨ। ਜਿੱਥੇ ਕੁਝ ਲੋਕ ਇਸ ਨੂੰ ਖਤਰਨਾਕ ਦੱਸ ਰਹੇ ਹਨ, ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਲੋਕ ਕੁਝ ਵੀ ਕਰਨ ਲਈ ਤਿਆਰ ਹਨ। ਜਦੋਂ ਕਿ, ਕੁਝ ਕਹਿੰਦੇ ਹਨ ਕਿ ਭਰਾ ਨੇ ਮੌਜ ਕਰਾ ਦਿੱਤੀ।