‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਡੀਆਰਡੀਓ ਅਤੇ ਇੰਸਟੀਟਿਊਟ ਆਫ ਨਿਊਕਲੀਅਰ ਮੈਡੀਸਨ ਅਤੇ ਅਲਾਇਡ ਸਾਇੰਸਿਸ ਨੇ ਮਿਲ ਕੇ ਕੋਰੋਨਾ ਦੇ ਖਿਲਾਫ ਇਕ ਦਵਾਈ ਬਣਾਈ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਦਵਾਈ ਜਾਨ ਬਚਾਵੇਗੀ ਅਤੇ ਹਸਪਤਾਲ ਵਿੱਚ ਭਰਤੀ ਹੋਣ ਵਾਲੇ ਲੋਕਾਂ ਲਈ ਫਾਇਦਾ ਕਰੇਗੀ।
2-ਡੈਕਸੀ-ਡੀ-ਗਲੂਕੋਜ ਨਾਂ ਦੀ ਇਹ ਦਵਾਈ ਡਾ. ਰੈਡੀ ਲੈਬ ਨੇ ਮਿਲਕੇ ਤਿਆਰ ਕੀਤੀ ਹੈ। ਸਰਕਾਰ ਨੇ ਇਸ ਦਵਾਈ ਦੇ ਕਲੀਨੀਕਲ ਟ੍ਰਾਇਲ ਤੋਂ ਪਤਾ ਚੱਲਿਆ ਹੈ ਕਿ ਇਹ ਮਰੀਜਾਂ ਦੀ ਆਕਸੀਜਨ ਤੇ ਡਿਪੈਂਡੈਂਸੀ ਨੂੰ ਘੱਟ ਕਰਦੀ ਹੈ। ਦੱਸ ਦਈਏ ਕਿ ਇਸ ‘ਤੇ ਪਿਛਲੇ ਸਾਲ ਹੀ ਟ੍ਰਾਇਲ ਸ਼ੁਰੂ ਕੀਤਾ ਗਿਆ ਸੀ। ਇਹ ਦਵਾਈ ਪਾਊਡਰ ਦੇ ਰੂਪ ਵਿਚ ਮਿਲੇਗੀ ਤੇ ਪਾਣੀ ਵਿੱਚ ਘੋਲ ਕੇ ਪੀਤੀ ਜਾ ਸਕਦੀ ਹੈ।