The Khalas Tv Blog Others 990 ਰੁਪਏ ਵਿਚ ਮਿਲੇਗੀ DRDO ਦੀ ਕੋਵਿਡ ਦਵਾਈ
Others

990 ਰੁਪਏ ਵਿਚ ਮਿਲੇਗੀ DRDO ਦੀ ਕੋਵਿਡ ਦਵਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਡੀਆਰਡੀਓ ਵੱਲੋਂ ਤਿਆਰ ਕੀਤੀ ਗਈ ਕੋਵਿਡ-19 ਦੇ ਮਰੀਜਾਂ ਲਈ ਦਵਾਈ ਦੀ ਕੀਮਤ 990 ਰੁਪਏ ਤੈਅ ਕੀਤੀ ਗਈ ਹੈ। ANI ਦੀ ਖਬਰ ਦੇ ਮੁਤਾਬਿਕ ਓਰਲ ਦਵਾਈ 2-deoxy-D-glucose’ ਜਾਂ 2-DG ਨੂੰ ਡਰੱਗ ਕੰਟਰੋਲਰ ਨੇ ਐਮਰਜੈਂਸੀ ਵਜੋਂ ਵਰਤੋਂ ਲਈ ਮਨਜੂਰੀ ਦਿੱਤੀ ਹੈ। ਇਹ ਦਵਾਈ ਪਾਉਡਰ ਵਰਗੀ ਹੈ ਤੇ ਛੋਟੀ ਲਿਫਾਫੀ ਦੇ ਰੂਪ ਵਿਚ ਮਿਲੇਗੀ। ਇਸਨੂੰ ਪਾਣੀ ਵਿਚ ਮਿਲਾ ਕੇ ਪੀਤਾ ਜਾ ਸਕੇਗਾ।


ਕੇਂਦਰ ਤੇ ਸੂਬਾ ਸਰਕਾਰਾਂ ਦੇ ਹਸਪਤਾਲਾਂ ਵਿਚ ਇਹ ਦਵਾਈ ਡਿਸਕਾਉਂਟ ਰੇਟ ਨਾਲ ਮਿਲੇਗੀ। ਸੈਨਾ ਦੇ ਜਵਾਨਾਂ, ਬਜੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਕ ਮੈਂਬਰਾਂ ਦੀ ਮੈਡੀਕਲ ਸਲਾਹ ਲਈ ਰੱਖਿਆ ਮੰਤਰੀ ਰਾਜਨਾਥ ਨੇ ਇਕ ਵੈਬਸਾਇਟ ਵੀ ਲਾਂਚ ਕੀਤੀ ਹੈ। ਉਨਾਂ ਕਿਹਾ ਸੀ ਕਿ ਇਸ ਦਵਾਈ ਦੇ 10 ਹਜਾਰ ਛੋਟੀਆਂ ਲਿਫਾਫੀਆਂ ਯਾਨੀ ਕਿ ਸ਼ੈਸ਼ੇ ਬਜਾਰ ਵਿਚ ਆ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਦਵਾਈ ਨਾਲ ਇਲਾਜ ਤੋਂ ਬਾਅਦ ਕਈ ਮਰੀਜ ਆਰਟੀਪੀਸੀਆਰ ਜਾਂਚ ਵਿਚ ਨੈਗੇਟਿਵ ਆਏ ਹਨ।

Exit mobile version