Punjab

ਮੁੱਖ ਮੰਤਰੀ ਰਿਹਾਇਸ਼ ਅੱਗੇ ਜੰਮ ਕੇ ਹੋਇਆ ਡਰਾਮਾ, ਬਿੱਟੂ ਨੇ ਦਿੱਤਾ ਵੱਡਾ ਬਿਆਨਾ

ਬਿਉਰੋ ਰਿਪੋਰਟ – ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਕੁਝ ਨਜ਼ਦੀਕੀਆਂ ‘ਤੇ ਪਿਛਲੇ ਦਿਨੀਂ ਮਾਮਲੇ ਦਰਜ ਹੋਏ ਸਨ, ਜਿਸ ਤੋਂ ਬਾਅਦ ਅੱਜ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ‘ਤੇ ਰਨਵੀਤ ਸਿੰਘ ਬਿੱਟੂ ਪੁੱਜੇ। ਜਿੱਥੇ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਅਫਸਰਾਂ ਨੇ ਬਿੱਟੂ ਨੂੰ ਅੱਗੇ ਨਹੀਂ ਵਧਣ ਦਿੱਤਾ, ਬਿੱਟੂ ਨੇ ਦਾਅਵਾ ਕੀਤਾ ਕਿ ਜਦੋਂ ਤੋਂ ਭਾਜਪਾ ਵਰਕਰਾਂ ਉਤੇ ਮਾਮਲਾ ਦਰਜ ਕੀਤਾ ਗਿਆ ਉਦੋਂ ਤੋਂ ਹੀ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਸਮਾਂ ਮੰਗ ਰਹੇ ਹਨ। ਪਰ ਉਨ੍ਹਾਂ ਨੂੰ ਸਮਾਂ ਨਾ ਦਿੱਤੇ ਜਾਣ ਕਾਰਨ ਉਹ ਅੱਜ ਸਿੱਧੇ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਪਹੁੰਚੇ। ਜਿਸ ਤੋਂ ਬਾਅਦ ਬਿੱਟੂ ਨੇ ਮੀਡੀਆ ਨਾਲ ਗੱਲ਼ ਕਰਦਿਆਂ ਕਿਹਾ ਕਿ ਭਗਵੰਤ ਮਾਨ ਨੇ ਉਸ ਦੇ ਪਰਿਵਾਰ ਤੇ ਉਸ ਦੇ ਸਾਥੀਆਂ ‘ਤੇ ਮਾਮਲੇ ਦਰਜ ਕੀਤੇ ਹਨ। ਬਿੱਟੂ ਨੇ ਕਿਹਾ ਕਿ ਜੇਕਰ ਇਹ ਮੇਰੇ ਤੇ ਪਰਚੇ ਕਰੇ ਤਾਂ ਮੈਂ ਬਰਦਾਸ਼ ਕਰਾ ਲਵਾਂਗਾ ਪਰ ਜੇ ਇਹ ਮੇਰੇ ਵਰਕਰਾਂ ‘ਤੇ ਮਾਮਲੇ ਦਰਜ ਕਰੇਗਾ ਤਾਂ ਉਹ ਇਸ ਨੂੰ ਬਰਦਾਸ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰਾਂ ‘ਤੇ ਪਰਚੇ ਪਾ ਕੇ ਜੇਲ੍ਹਾਂ ਵਿਚ ਚੱਕੀ ‘ਚ ਬੰਦ ਕਰਕੇ ਰੱਖਿਆ ਹੈ। ਪੱਤਰਕਾਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਬਿੱਟੂ ਨੇ ਕਿਹਾ ਕਿ ਕੇਜਰੀਵਾਲ ਤਾਂ ਪੰਜਾਬ ਦਾ ਮੁੱਖ ਮੰਤਰੀ ਬਦਲਣ ‘ਤੇ ਕੁਝ ਨਹੀਂ ਬੋਲ ਰਿਹਾ ਪਰ ਭਗਵੰਤ ਮਾਨ ਆਪ ਹੀ ਕਹਿ ਰਿਹਾ ਹੈ ਕਿ ਉਸ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਹੈ। ਪਾਰਟੀ ਪ੍ਰਧਾਨ ਦੀ ਬਜਾਏ ਮੁੱਖ ਮੰਤਰੀ ਖੁਦ ਆਪ ਕਿਹਾ ਰਿਹਾ ਕਿ ਉਸ ਨੂੰ ਕਈ ਖਤਰਾ ਨਹੀਂ ਹੈ ਪਰ ਕੌਮੀ ਪ੍ਰਧਾਨ ਚੁੱਪ ਹੈ। ਭਗਵੰਤ ਮਾਨ ਨੇ ਦਿੱਲੀ ਨੂੰ ਪੰਜਾਬ ਵੇਚ ਦਿੱਤਾ ਹੈ ਇਸ ਦੀ ਜਾਨ ਕੇਜਰੀਵਾਲ ਦੇ ਹੱਥਾਂ ਵਿਚ ਹੈ। ਪੰਜਾਬ ਦੇ ਸਕੂਲ ਦਿੱਲੀ ਤੋਂ ਹਾਰੇ ਹੋਏ ‘ਆਪ’ ਆਗੂ ਚੈਕ ਕਰ ਰਹੇ ਹਨ ਪਰ ਭਗਵੰਤ ਮਾਨ ਦੀ ਉਨ੍ਹਾਂ ਨੂੰ ਰੋਕਣ ਦੀ ਹਿੰਮਤ ਨਹੀਂ ਪੈ ਰਹੀ।

ਇਹ ਵੀ ਪੜ੍ਹੋ – ”3 ਕਰੋੜ ‘ਚੋਂ 80 ਲੱਖ ਪੰਜਾਬੀ ਚਲੇ ਗਏ ਬਾਹਰ”, ਪੰਜਾਬੀਅਤ ਖਤਰੇ ‘ਚ?