International

ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਵਾਪਸ ਲਿਆਉਣ ਲਈ ‘ਡ੍ਰੈਗਨ’ ਪੁਲਾੜ ਵਿੱਚ ਪਹੁੰਚਿਆ

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਵਿੱਚ ਫਸੇ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਵਾਪਸ ਲਿਆਉਣ ਵਾਲਾ ਪੁਲਾੜ ਯਾਨ ISS ਪਹੁੰਚ ਗਿਆ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਪੁਸ਼ਟੀ ਕੀਤੀ ਹੈ ਕਿ ਸਪੇਸਐਕਸ ਦੇ ਰਾਕੇਟ ਨੇ ਡ੍ਰੈਗਨ ਪੁਲਾੜ ਯਾਨ ਨੂੰ ਆਈਐਸਐਸ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਹੈ ਅਤੇ ਇਹ ਸਫਲਤਾਪੂਰਵਕ ਇਸ ਨਾਲ ਜੁੜ ਗਿਆ ਹੈ।

ਇਸ ਪੁਲਾੜ ਯਾਨ ਤੋਂ ਦੋ ਪੁਲਾੜ ਯਾਤਰੀ ਆਈਐਸਐਸ ਤੱਕ ਪਹੁੰਚ ਗਏ ਹਨ, ਜਦਕਿ ਦੋ ਸੀਟਾਂ ਖਾਲੀ ਰਹਿ ਗਈਆਂ ਹਨ ਜਿਨ੍ਹਾਂ ਰਾਹੀਂ ਵਿਲੀਅਮਜ਼ ਅਤੇ ਵਿਲਮੋਰ ਵੀ ਵਾਪਸ ਪਰਤਣਗੇ। ਹੁਣ ਇਹ ਪੁਲਾੜ ਯਾਤਰੀ ਅਗਲੇ ਪੰਜ ਮਹੀਨੇ ਪੁਲਾੜ ਖੋਜ ਦੇ ਕੰਮ ਵਿੱਚ ਬਿਤਾਉਣਗੇ।

ਇਸ ਸਾਲ ਜੂਨ ‘ਚ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ‘ਚ ਅੱਠ ਦਿਨਾਂ ਲਈ ਪੁਲਾੜ ‘ਚ ਗਏ ਇਹ ਦੋਵੇਂ ਪੁਲਾੜ ਯਾਤਰੀ ਜਹਾਜ਼ ‘ਚ ਖਰਾਬੀ ਕਾਰਨ ਧਰਤੀ ‘ਤੇ ਵਾਪਸ ਨਹੀਂ ਆ ਸਕੇ। ਹੁਣ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਫਰਵਰੀ ਵਿਚ ਘਰ ਵਾਪਸ ਲਿਆਉਣ ਦੀ ਯੋਜਨਾ ਹੈ।