International Punjab

ਇਕ ਹੋਰ ਪੰਜਾਬੀ ਕੈਨੇਡਾ ‘ਚ ਬਣਿਆ ਵਿਧਾਇਕ! ਮਾਲਵੇ ਦੇ ਇਸ ਖਿੱਤੇ ਨਾਲ ਹੈ ਸਬੰਧਿਤ

ਬਿਉਰੋ ਰਿਪੋਰਟ – ਪੰਜਾਬੀਆਂ ਨੇ ਵਿਦੇਸ਼ਾਂ ਵਿਚ ਜਾ ਕੇ ਵੱਡੀਆਂ ਮੱਲਾਂ ਮਾਰੀਆਂ ਹਨ, ਇਸ ਦੇ ਇਕ ਹੋਰ ਤਾਜ਼ਾ ਮਿਸਾਲ ਤੇਜਿੰਦਰ ਸਿੰਘ ਗਰੇਵਾਲ (Tajinder Singh Grewal) ਨੇ ਕੇਨੈਡਾ ਵਿਚ ਵਿਧਾਇਕ ਬਣ ਕੇ ਕੀਤੀ ਹੈ। ਬਰਨਾਲਾ ਜ਼ਿਲ੍ਹੇ ਦੇ ਕਸਬੇ ਭਦੌੜ ਦੇ ਜੰਮਪਲ ਡਾ. ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਵਿੱਚ ਵਿਧਾਇਕ ਚੁਣੇ ਗਏ ਹਨ। ਉਹ ਇਕ ਵਿਗਆਨੀ ਵੀ ਹਨ।

ਦੱਸ ਦੇਈਏ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਪੀਐਚਡੀ ਕਰਨ ਤੋਂ ਬਾਅਦ ਤਜਿੰਦਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਡਾ: ਰਵਿੰਦਰ ਕੌਰ ਗਰੇਵਾਲ ਨੇ ਕੁਝ ਸਮਾਂ ਯੂਨੀਵਰਸਿਟੀ ਵਿੱਚ ਪੜ੍ਹਾਇਆ ਅਤੇ 1999 ਦੇ ਆਸਪਾਸ ਕੈਨੇਡਾ ਚਲੇ ਗਏ। ਗਰੇਵਾਲ ਹੁਣ ਕੈਨੇਡਾ ਦੀ ਇੱਕ ਵੱਕਾਰੀ ਯੂਨੀਵਰਸਿਟੀ ਵਿੱਚ ਖੇਤੀ ਵਿਗਿਆਨੀ ਵਜੋਂ ਕੰਮ ਕਰ ਰਿਹਾ ਹੈ। ਉਸਨੇ ਆਪਣੀ ਮੁੱਢਲੀ ਸਿੱਖਿਆ ਭਦੌੜ ਦੇ ਇੱਕ ਸਰਕਾਰੀ ਸਕੂਲ ਤੋਂ ਕੀਤੀ। ਤਜਿੰਦਰ ਗਰੇਵਾਲ ਨੂੰ ਕੈਨੇਡਾ ਵਿੱਚ ਇੱਕ ਨਾਮਵਰ ਵਿਗਿਆਨੀ ਅਤੇ ਸਮਰਪਿਤ ਸਮਾਜਕ ਆਗੂ ਵਜੋਂ ਜਾਣਿਆ ਜਾਂਦਾ ਹੈ।

ਇਹ ਵੀ ਪੜ੍ਹੋ –  ਹੁਣ ਹਿਮਾਚਲ ’ਚ ਲਓ ਜੰਮੂ-ਕਸ਼ਮੀਰ ਦੇ ਸ਼ਿਕਾਰਾ ਦੇ ਨਜ਼ਾਰੇ! ਸਭ ਤੋਂ ਮਸ਼ਹੂਰ ਝੀਲ ’ਚ ਵਾਟਰ ਸਪੋਰਟਸ ਦਾ ਵੀ ਮਾਣੋ ਮਜ਼ਾ