ਬਿਉਰੋ ਰਿਪੋਰਟ – ਡਾ. ਸਵੈਮਾਨ ਸਿੰਘ ਨੇ ਮਰਨ ਵਰਤ ‘ਤੇ ਬੈਠੇ ਕਿਸਾਨ ਲੀਡਰ ਜਗਜੀਤ ਸਿੰਘ ਦੇ ਹੱਕ ‘ਚ ਆਵਾਜ਼ ਚੁੱਕਦਿਆਂ ਸਾਰਿਆਂ ਨੂੰ ਇਕ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪੰਜਾਬ ਦੀਆਂ ਸਾਰਿਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਾਰੇ ਇਕੱਠੇ ਹੋ ਕੇ ਦਿੱਲੀ ਜਾ ਕੇ ਐਮਐਸਪੀ ਲਈ ਗੱਲਬਾਤ ਕਰਨ। ਡਾ.ਸਵੈਮਾਨ ਸਿੰਘ ਨੇ ਕਿਹਾ ਕਿ ਡੱਲੇਵਾਲ ਦੀਆਂ ਸਾਰਿਆਂ ਮੰਗਾਂ ਜਾਇਜ਼ ਹਨ। ਐਮਐਸਪੀ ਦੀ ਲੜਾਈ ਲਈ ਸਾਰਿਆਂ ਨੂੰ ਇਕ ਪਲੇਟਫਾਰਮ ‘ਤੇ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਦਿਨੋਂ-ਦਿਨ ਖਰਾਬ ਹੋ ਰਹੀ ਹੈ ਅਤੇ ਸਾਰਿਆਂ ਕਿਸਾਨ ਜਥੇਬੰਦੀਆਂ ਇਕ ਹੋ ਕੇ ਮੋਰਚਾ ਸੰਭਾਲਣ। ਉਨ੍ਹਾਂ ਕਿਹਾ ਕਿ ਜੇ ਆਪਾਂ ਇਹ ਲੜਾਈ ਜਿੱਤ ਗਏ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਬਚ ਜਾਣਗੀਆਂ।
ਇਹ ਵੀ ਪੜ੍ਹੋ – ਗੁਜਰਾਤ ਦੇ ਪੋਰਬੰਦਰ ‘ਚ ਕੋਸਟ ਗਾਰਡ ਦਾ ਹੈਲੀਕਾਪਟਰ ਕਰੈਸ਼, 3 ਦੀ ਮੌਤ