Punjab

ਉੱਘੇ ਸਿੱਖ ਵਿਦਵਾਨ ਨੂੰ ਮਿਲਿਆ ਪਦਮ ਸ੍ਰੀ ਪੁਰਸਕਾਰ !ਇਸ ਖੇਤਰ ਵਿੱਚ ਕੀਤੀ ਰਾਸ਼ਟਰਪਤੀ ਨੇ ਸਨਮਾਨਤ

PADAM SHRI AWARD TO SIKH SCHOLAR DR. RATTAN SINGH JAGGI

ਬਿਊਰੋ ਰਿਪੋਰਟ : ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਉੱਘੇ ਵਿੱਦਿਅਕ ਮਾਹਰ ਅਤੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਵੱਕਾਰੀ ਪੁਰਸਕਾਰ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ। ਇਹ ਵੱਕਾਰੀ ਪੁਰਸਕਾਰ ਡਾ. ਰਤਨ ਸਿੰਘ ਜੱਗੀ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ਦਿੱਤਾ ਗਿਆ ਹੈ। 90 ਸਾਲ ਤੋਂ ਵੀ ਵੱਧ ਉਮਰ ਦੇ ਡਾ. ਜੱਗੀ ਹਿੰਦੀ ਅਤੇ ਪੰਜਾਬੀ ਦੇ ਉੱਘੇ ਵਿਦਵਾਨ ਹਨ ਅਤੇ ਉਹਨਾਂ ਕੋਲ ਗੁਰਮਤਿ ਅਤੇ ਭਗਤੀ ਲਹਿਰ ਸਾਹਿਤ ਦੀ ਵਿਸ਼ੇਸ਼ ਮੁਹਾਰਤ ਹੈ।

ਉੱਘੇ ਸਿੱਖ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਰਾਸ਼ਟਰਪਤੀ ਵੱਲੋਂ ਇਹ ਪੁਰਸਕਾਰ ਭਾਰਤ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਕਈ ਕੇਂਦਰੀ ਮੰਤਰੀਆਂ ਦੀ ਹਾਜ਼ਰੀ ਵਿੱਚ ਦਿੱਤਾ ਗਿਆ। ਕੁੱਲ 106 ਲੋਕਾਂ ਨੂੰ ਪਦਮ ਪੁਰਸਕਾਰ ਨਾਲ ਨਵਾਜ਼ਿਆ ਗਿਆ । ਰਾਸ਼ਟਰਪਤੀ ਨੇ ਪਹਿਲਾਂ ਸਨਮਾਨ ਆਰਕੀਟੈਕਟ ਬਾਲ ਕ੍ਰਿਸਨ ਦੋਸ਼ੀ ਨੂੰ ਦਿੱਤਾ। ਉਨ੍ਹਾਂ ਦੀ ਧੀ ਨੇ ਪਿਤਾ ਨੂੰ ਮਿਲੇ ਪੁਰਸਕਾਰ ਨੂੰ ਲਿਆ । ਇਸ ਤੋਂ ਬਾਅਦ ਬਿਜਨੈਸ ਮੈਨ ਕੁਮਾਰ ਮੰਗਲ ਬਿੜਲਾ ਨੂੰ ਵੀ ਵਪਾਰ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਦੇ ਲਈ ਪਦਮ ਭੂਸ਼ਣ ਅਵਾਰਡ ਨਾਲ ਨਵਾਜ਼ਿਆ ਗਿਆ । ਬਿੜਲਾ ਪਰਿਵਾਰ ਦੇ ਉਹ ਚੌਥੇ ਸ਼ਖ਼ਸ ਸਨ ਜਿੰਨਾਂ ਨੂੰ ਪਦਮ ਪੁਰਸਕਾਰ ਮਿਲਿਆ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਰਾਜ ਸ੍ਰੀ ਬਿੜਲਾ ਨੂੰ ਪਦਮ ਭੂਸ਼ਣ,ਦਾਦਾ ਬਸੰਤ ਕੁਮਾਰ ਬਿੜਲਾ ਨੂੰ ਪਦਮ ਭੂਸ਼ਣ ਅਤੇ ਪਰਦਾਦਾ ਧੰਨਸ਼ਾਮ ਦਾਸ ਬਿੜਲਾ ਨੂੰ ਪਦਮ ਭੂਸ਼ਣ ਪੁਰਸਕਾਰ ਮਿਲਿਆ।