‘ਦ ਖ਼ਲਸ ਬਿਊਰੋ : ਦਿਲੀ ਦੀਆਂ ਸਰਹੱਦਾਂ ਤੇ ਹੋਏ ਕਿਸਾਨ ਅੰ ਦੋਲਨ ਦੌਰਾਨ ਟੀਕਰੀ ਬਾਰਡਰ ਤੇ ਮੈਡੀਕਲ ਸੇਵਾਵਾਂ ਨਿਭਾਉਣ ਵਾਲੇ ਡਾ. ਸਵੈਮਾਨ ਹੁਣ ਯੂਕਰੇਨ-ਪੋਲੈਂਡ ਬਾਰਡਰ ਲਈ ਰਵਾਨਾ ਹੋ ਗਏ ਹਨ।ਉਹਨਾਂ ਨਾਲ ਡਾਕਟਰਾਂ ਦੀ ਇੱਕ ਟੀਮ ਵੀ ਜਾ ਰਹੀ ਹੈ, ਜੋ ਉਥੇ ਫ਼ਸੇ ਹੋਏ ਵਿਦਿਆਰਥੀਆਂ ਦੀ ਮਦਦ ਕਰੇਗੀ ਤੇ ਉਥੇ ਮੈਡੀਕਲ ਸੇਵਾਵਾਂ ਵੀ ਦਵੇਗੀ। ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਦਿੱਲੀ ਦੀਆਂ ਬਰੂਹਾਂ ਤੇ ਚਲੇ ਕਿਸਾਨ ਅੰਦੋਲਨ ਦੌਰਾਨ ਡਾ. ਸਵੈਮਾਣ ਨੇ ਅਮਰੀਕਾ ਤੋਂ ਆ ਕੇ ਸਾਲ ਭਰ ਸੇਵਾਵਾਂ ਦਿਤੀਆਂ ਸੀ ।