ਬਿਉਰੋ ਰਿਪੋਰਟ – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ (GNDU Amritsar) ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ (Jaspal Singh Sandhu) ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ (Gulab Chand Kataria) ਦੇ ਸਲਾਹਕਾਰ (ਉੱਚ ਸਿੱਖਿਆ) ਨਿਯੁਕਤ ਕੀਤਾ ਗਿਆ ਹੈ। ਜਸਪਾਲ ਸਿੰਘ ਸੰਧੂ ਰਾਜਪਾਲ ਕਟਾਰੀਆ ਨੂੰ ਸਿੱਖਿਆ ਦੇ ਨਾਲ ਜੁੜੇ ਮਾਮਲਿਆਂ ਤੇ ਸਲਾਹ ਦੇਣ ਦਾ ਕੰਮ ਕਰਨਗੇ। ਇਸ ਤੋਂ ਇਲਾਵਾ ਉਹ ਸੈਮੀਨਾਰ ਅਤੇ ਕਾਨਫਰੰਸਾਂ ਕਰਵਾਉਣ ਲਈ ਵੀ ਰਾਜਪਾਲ ਨੂੰ ਸਲਾਹ ਦੇਣਗੇ। ਦੱਸ ਦੇਈਏ ਕਿ ਡਾ.ਜਸਪਾਲ ਸਿੰਘ ਸੰਧੂ ਨੇ ਮੈਡੀਕਲ ਵਿਚ ਉਚੇਰੀ ਸਿੱਖਿਆ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ – ਥਾਣਾ ਅਜਨਾਲਾ ਦੇ ਬਾਹਰ ਬੰਬ ਰੱਖਣ ਦੇ ਮਾਮਲੇ ‘ਚ ਪੁਲਿਸ ਨੇ ਵੱਡੀ ਕਾਮਯਾਬੀ ਕੀਤੀ ਹਾਸਲ