Punjab

ਡਾ.ਇੰਦਰਬੀਰ ਸਿੰਘ ਨਿੱਜਰ ਦੂਸਰੀ ਵਾਰ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ

Dr. Inderbir Singh Nijjar became the President of Chief Khalsa Diwan for the second time

ਚੀਫ਼ ਖ਼ਾਲਸਾ ਦੀਵਾਨ ਜਨਰਲ ਕਮੇਟੀ ਦੀਆਂ ਹੋਈਆ ਚੋਣਾਂ ਨੂੰ ਲੈ ਕੇ ਅੱਜ ਇਕ ਵਾਰ ਫਿਰ ਡਾ.ਇੰਦਰਬੀਰ ਸਿੰਘ ਨਿੱਜਰ ਅਤੇ ਉਹਨਾਂ ਦੀ ਟੀਮ ਨੇ ਬਾਜੀ ਮਾਰੀ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਹੋਈ ਵੋਟਿੰਗ ਵਿੱਚ ਡਾ. ਇੰਦਰਬੀਰ ਸਿੰਘ ਨਿੱਜਰ ਮੁੜ ਪ੍ਰਧਾਨ ਬਣ ਗਏ ਹਨ। ਇਸ ਦੇ ਨਾਲ ਹੀ ਮਣੀਕ ਸਿੰਘ ਆਨਰੇਰੀ ਨੇ ਸਕੱਤਰ ਕੇ ਅਹੁਦੇ ‘ਤੇ ਜਿੱਤ ਹਾਸਲ ਕੀਤੀ ਹੈ।

ਚੋਣ ਜਿੱਤਣ ਮਗਰੋਂ ਡਾ. ਇੰਦਰਬੀਰ ਨਿੱਝਰ ਨੇ ਕਿਹਾ ਕਿ ਅੱਜ ਦੀਵਾਨ ਦੀ ਜਿੱਤ ਹੋਈ ਹੈ। ਮੈਂਬਰ ਸਾਹਿਬਾਨ ਨੇ ਇੱਕ ਵਾਰ ਫਿਰ ਸਾਡੇ ‘ਤੇ ਵਿਸ਼ਵਾਸ ਕੀਤਾ ਹੈ। ਇਥੇ ਕੋਈ ਟੀਮ ਦੀ ਜਿੱਤ ਨਹੀਂ ਹੋਈ ਹੈ, ਇਹ ਦੀਵਾਨ ਦੀ ਜਿੱਤ ਹੋਈ ਹੈ। ਅਸੀਂ ਸਾਰੇ ਮੈਂਬਰ ਸਾਹਿਬਾਨ ਨੂੰ ਨਾਲ ਲੈ ਕੇ ਚੱਲਾਂਗੇ ਤੇ ਜੇ ਕੋਈ ਮੈਂਬਰ ਸਾਡੇ ਤੋਂ ਨਾਰਾਜ਼ ਸੀ ਤਾਂ ਤਾਂ ਉਸ ਦੀ ਨਾਰਾਜ਼ਗੀ ਕਿਵੇਂ ਦੂਰ ਕਰਨੀ ਹੈ ਇਹ ਵੇਖਾਂਗੇ।

ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਮਾਜਿਕ ਧਾਰਮਿਕ ਸੰਸਥਾਵਾਂ ਵਿੱਚ ਸਿਆਸੀ ਪਾਰਟੀ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੈਂ ਆਪ ਵਿੱਚ ਹੋਣ ਦੇ ਬਾਵਜੂਦ ਕੋਈ ਵੀ ਆਮ ਆਦਮੀ ਪਾਰਟੀ ਦਾ ਮੈਂਬਰ ਨਹੀਂ ਬਣਾਇਆ। ਮੈਨੂੰ ਵਿਸ਼ਵਾਸ ਸੀ ਸਾਡੇ ਕੰਮ ਬੋਲਣਗੇ ਤੇ ਉਹੀ 490 ਮੈਂਬਰ ਸਾਨੂੰ ਵੋਟ ਦੇਣਗੇ ਤੇ ਅਜਿਹਾ ਹੀ ਹੋਇਆ, ਮੇਰਾ ਵਿਸ਼ਵਾਸ ਜਿੱਤਿਆ।
ਡਾ. ਨਿੱਝਰ ਨੇ ਕਿਹਾ ਕਿ ਦੀਵਾਨ ਦੇ ਦੋ ਮੰਤਵ ਨੇ-ਸਿੱਖੀ ਤੇ ਸਿੱਖਿਆ। ਅਸੀਂ ਖਾਸ ਕਰਕੇ ਬੱਚਿਆਂ ਨੂੰ ਸਿੱਖੀ ਦਾ ਰਾਹ ਦੁਬਾਰਾ ਵਿਖਾਉਣਾ ਤੇ ਉਨ੍ਹਾਂ ਨੂੰ ਸਿੱਖੀ ਨਾਲ ਜੋੜਨਾ ਹੈ। ਸਾਡਾ ਮਕਸਦ ਹੈ ਕਿ 12ਵੀਂ ਜਮਾਤ ਤੱਕ ਸਾਡਾ ਬੱਚਾ ਇਸ ਤਰ੍ਹਾਂ ਪੜ੍ਹ ਕੇ ਜਾਵੇ ਕਿ ਫਿਰ ਉਹ ਜਿਹੜੇ ਮਰਜ਼ੀ ਕਾਲਜ-ਯੂਨੀਵਰਸਿਟੀ ਜਾਵੇ ਉਹ ਕਾਮਯਾਬ ਹੋਵੇ। ਅਸੀਂ ਸਪੋਰਟਸ ਵੱਲ ਵੀ ਇਸ ਵਾਰ ਧਿਆਨ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਤਿੰਨ ਅਕੈਡਮੀਆਂ ਹਾਕੀ ਅਕੈਡਮੀ ਅਟਾਰੀ ਵਿੱਚ, ਫੁਟਬਾਲ ਅਕੈਡਮੀ ਅਜਨਾਲੇ ਵਿੱਚ ਅਤੇ ਬਾਸਕੇਟ ਬਾਲ ਅਕੈਡਮੀ ਸਾਡੇ ਮੇਨ ਸਕੂਲ ਵਿੱਚ ਸ਼ੁਰੂ ਕਰਨੀਆਂ ਹਨ।

ਚੋਣਾਂ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੇ ਕੁੱਲ 491 ਮੈਂਬਰਾਂ ਵਿਚੋ 399 ਮੈਂਬਰਾਂ ਨੇ ਵੋਟਾਂ ਪਾਈਆ ਜਿਸ ਵਿਚੋਂ ਜੇਤੂ ਉਮੀਦਵਾਰਾਂ ਵਿਚ ਸ਼ਾਮਲ ਪ੍ਰਧਾਨਗੀ ਦੇ ਅਹੁਦੇ ਤੇ ਖੜ੍ਹੇ ਡਾ.ਇੰਦਰਬੀਰ ਸਿੰਘ ਨਿੱਜਰ ਨੂੰ 247 ਅਤੇ ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ ਨੂੰ 242, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ ਬੰਟੀ ਨੂੰ 212, ਸਥਾਨਕ ਪ੍ਰਧਾਨ ਸ੍ਰ.ਕੁਲਜੀਤ ਸਿੰਘ ਸਾਹਨੀ ਨੂੰ 226, ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੂੰ 221 ਅਤੇ ਸ੍ਰ.ਰਮਨੀਕ ਸਿੰਘ ਨੂੰ 217 ਵੋਟਾਂ ਨਾਲ ਜਿੱਤ ਹਾਸਲ ਕੀਤੀ।

ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਨੇ 97 ਵੋਟਾਂ ਦੇ ਫਰਕ ਨਾਲ, ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ ਨੇ 92 ਫੋਟਾਂ ਦੇ ਫਰਕ ਨਾਲ, ਮੀਤ ਪ੍ਰਧਾਨ ਸ੍ਰ.ਜਗਜੀਤ ਸਿੰਘ ਬੰਟੀ ਨੇ 32 ਵੋਟਾਂ ਦੇ ਫਰਕ ਨਾਲ ਸਥਾਨਕ ਪ੍ਰਧਾਨ ਸ੍ਰ.ਕੁਲਜੀਤ ਸਿੰਘ ਸਾਹਨੀ ਨੇ 61 ਵੋਟਾਂ ਦੇ ਫਰਕ ਨਾਲ, ਆਨਰੇਰੀ ਸਕੱਤਰ ਸ੍ਰ.ਸਵਿੰਦਰ ਸਿੰਘ ਕੱਥੂਨੰਗਲ ਨੇ 35 ਵੋਟਾਂ ਦੇ ਫਰਕ ਨਾਲ, ਅਤੇ ਸ੍ਰ.ਰਮਨੀਕ ਸਿੰਘ ਨੇ 63 ਵੋਟਾਂ ਦੇ ਫਰਕ ਨਾਲ ਬਾਜੀ ਮਾਰੀ।