‘ਦ ਖ਼ਾਲਸ ਬਿਊਰੋ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਨਵਾਂ ਉਪ ਕੁਲਪਤੀ ਮਿਲ ਗਿਆ ਹੈ। ਸਰਕਾਰ ਵੱਲੋਂ ਖੇਤੀ ਵਿਗਿਆਨੀ ਅਤੇ ਖੋਜਕਾਰ ਡਾ.ਸਤਬੀਰ ਸਿੰਘ ਗੋਸਲ ਨੂੰ ਉਪ ਕੁਲਪਤੀ ਲਾਇਆ ਗਿਆ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਡਾਇਰੈਕਟਰ ਦੇ ਅਹੁਦੇ ਉੱਤੇ ਰਹਿ ਚੁੱਕੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਾ.ਸਤਬੀਰ ਸਿੰਘ ਨੂੰ ਨਵੇਂ ਅਹੁਦੇ ਉੱਤੇ ਚੁਣੇ ਜਾਣ ਉੱਤੇ ਮੁਬਾਰਕਬਾਦ ਅਤੇ ਸ਼ੁੱਭ ਇੱਛਾਵਾਂ ਦਿੱਤੀਆਂ ਹਨ।
![](https://khalastv.com/wp-content/uploads/2022/08/ਡਾ.ਗੋਸਲ-ਪੀਏਯੂ-ਦੇ-ਨਵੇਂ-ਉਪ-ਕੁਲਪਤੀ.jpg)