‘ਦ ਖਾਲਸ ਬਿਊਰੋ:ਇਸ ਵਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿੱਲੀ ਦੌਰੇ ਤੇ ਹਨ ਤੇ ਉਥੋਂ ਦੇ ਸਰਕਾਰੀ ਸਕੂਲਾਂ ਤੇ ਸਿੱਖਿਆ ਅਦਾਰਿਆਂ ਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਹਾਸਲ ਕਰ ਰਹੇ ਹਨ ਪਰ ਦੂਸਰੇ ਪਾਸੇ ਇਸ ਤੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ ਹਨ । ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਪਹਿਲਾਂ ਪੰਜਾਬ ਦੇ ਸਕੂਲਾਂ ਦੇ ਹਾਲਾਤ ਸੁਧਾਰਨੇ ਚਾਹੀਦੇ ਹਨ।
ਡਾ,ਚੀਮਾ ਦੇ ਇਸ ਬਿਆਨ ਅਨੁਸਾਰ ਦਿੱਲੀ ਤੋਂ ਮੁੱਖ ਮੰਤਰੀ ਪੰਜਾਬ ਕੁੱਝ ਵੀ ਸਿੱਖਣ ਦਾ ਦਾਅਵਾ ਕਰਨ ਜਾ ਫਿਰ ਉਥੇ ਦਾ ਮਾਡਲ ਇੱਥੇ ਲਿਆਉਣ ਦੀ ਦਾਅਵਾ ਕਰੀ ਜਾਣ,ਜਦੋਂ ਤੱਕ ਇਥੋਂ ਦੇ ਸਕੂਲਾਂ ਦੀ ਹਾਲਤ ਨੀ ਸੁਧਰਦੀ,ਇਸ ਦਾ ਕੋਈ ਫ਼ਾਇਦਾ ਨਹੀਂ।ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਮੁੱਖ ਮੰਤਰੀ ਪੰਜਾਬ ਹੁਣ ਕਿਸ ਤਰੀਕੇ ਨਾਲ ਇਸ ਤਰਾਂ ਦੇ ਪ੍ਰਤੀਕਰਮ ਦਾ ਜਵਾਬ ਦਿੰਦੇ ਹਨ।
![](https://khalastv.com/wp-content/uploads/2022/04/ਗੈਰ-ਕਾਨੂੰਨੀ-ਰੇਤ-ਮਾਇਨਿੰਗ-ਦੇ-ਮੁੱਦੇ-ਤੇ-ਅੱਜ-ਪੰਜਾਬ-ਦੇ-ਰਾਜਪਾਲ-ਨੂੰ-ਮਿਲਣਗੇ-ਰਾਘਵ-ਚੱਢਾ-38.jpg)