Punjab

ਡਾ ਦਲਜੀਤ ਸਿੰਘ ਚੀਮਾ ਵੱਲੋਂ ਆਮ ਆਦਮੀ ਪਾਰਟੀ ਤੇ ਨਿਸ਼ਾਨਾ

ਦ ਖਾਲਸ ਬਿਓਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਵੱਲੋਂ ਆਮ ਆਦਮੀ ਪਾਰਟੀ ‘ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਉਲੰਘਣ ਦਾ ਦੋਸ਼ ਲਾਇਆ ਗਿਆ ਹੈ।ਉਹਨਾਂ ਇਕ ਵੀਡਿਓ ਵਿੱਚ,ਇਕ ਪੈਂਫਲੇਟ ਦਿਖਾਉਂਦੇ ਹੋਏ ਕਿਹਾ ਹੈ ਕਿ ਇਹ ਪੈਂਫਲੇਟ ਪਟਿਆਲੇ ਦੇ ਦਿਹਾਤੀ ਖੇਤਰ ਵਿੱਚ, ਅੱਜ ਦੀਆਂ ਅਖਬਾਰਾਂ ਵਿੱਚ ਮਿਲੇ ਹਨ,ਜਿਹਨਾਂ ਵਿੱਚ ਵੋਟਰਾਂ ਨੂੰ ਝਾੜੂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਹੈ।ਹਾਲਾਕਿ ਇਹ ਕਿਹਦੇ ਵੱਲੋਂ ਜਾਰੀ ਹੋਏ ਨੇ,ਇਸ ਬਾਰੇ ਪੈਂਫਲੇਟਾਂ ਵਿੱਚ ਕੁਝ ਵੀ ਨਹੀਂ ਲਿਖਿਆ ਹੈ।

ਉਹਨਾਂ ਕਿ ਇਸ ਪੈਂਫਲੇਟ ਵਿੱਚ ਵੋਟਰਾਂ ਨੂੰ ਕਿਹਾ ਗਿਆ ਹੈ ਕਿ ਚਾਹੇ ਤੁਹਾਨੂੰ ਕੋਈ ਵੀ ਲਾਲਚ ਦੇਵੇ ਜਾਂ ਫਿਰ ਝੂਠੀ ਸਹੁੰ ਖਾਣ ਨੂੰ ਕਹੇ, ਉਸ ਦੀ ਗੱਲ ਮੰਨ ਲਈ ਜਾਵੇ ਪਰ ਵੋਟ ਝਾੜੂ ਨੂੰ ਹੀ ਪਾਈ ਜਾਵੇ।ਉਹਨਾਂ ਇਸ ਸਭ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਸਦੇ ਹੋਏ,ਚੋਣ ਕਮਿਸ਼ਨ ਨੂੰ ਇਸ ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।