Punjab

ਚੀਮਾ ਦੀ ਮਾਨ ਨੂੰ ਨਸੀਹਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਸਿੱਖਿਆ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਸਿੱਖਿਆ ਦਾ ਮਾਡਲ ਸ਼ੁਰੂ ਹੋਇਆ ਹੈ। ਨਿਲਾਮੀ ਇਸ਼ਤਿਹਾਰ ਥਰਮਲ ਕਲੋਨੀ ਰੋਪੜ ਦੇ ਅੰਦਰ ਸ਼ਾਨਦਾਰ ਹਾਈ ਸਕੂਲ ਦੀ ਇਮਾਰਤ ਨੂੰ ਵੇਚਣ ਲਈ ਜਾਰੀ ਕੀਤਾ ਗਿਆ ਹੈ। ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨਾਲ ਧੋਖਾ ਨਾ ਕਰਨ ਦੇ ਲਈ ਕਿਹਾ ਹੈ। ਚੀਮਾ ਨੇ ਕਿਹਾ ਕਿ ਸਕੂਲ ਦੀ ਨਿਲਾਮੀ ਬੰਦ ਕਰੋ ਅਤੇ ਸਕੂਲ ਦੁਬਾਰਾ ਖੋਲ੍ਹਿਆ ਜਾਵੇ।