‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ‘ਚ ਬਲੇਮ ਗੇਮ ਨਹੀਂ ਹੈ। ਪਾਰਟੀ ਪ੍ਰਚਾਰ ਵਿੱਚ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ। ਬਲੇਮ ਗੇਮ ਵਿੱਚੋਂ ਕਦੇ ਕੁੱਝ ਨਹੀਂ ਨਿਕਲਦਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਚੁਣਿਆ ਗਿਆ ਬਦਲਾਅ ਕਿਸ ਹੱਦ ਤੱਕ ਪੂਰਾ ਉੱਤਰਦਾ ਹੈ, ਇਹ ਸਮਾਂ ਦੱਸੇਗਾ। ਜੋ ਨਵਾਂ ਸਿਸਟਮ ਬਣਿਆ ਹੈ, ਉਸਨੂੰ ਸਮਾਂ ਦੇਣਾ ਬਣਦਾ ਹੈ। ਨਵੇਂ ਸਿਸਟਮ ਨੇ ਹਾਲੇ ਤੱਕ ਸਹੁੰ ਨਹੀਂ ਚੁੱਕੀ। ਜਦੋਂ ਉਹ ਸਹੁੰ ਚੁੱਕਣਗੇ, ਉਸ ਤੋਂ ਬਾਅਦ ਮੀਟਿੰਗਾਂ ਕਰਨਗੇ, ਇਸ ਕਰਕੇ ਅਸੀਂ ਉਨ੍ਹਾਂ ਨੂੰ ਸਮਾਂ ਦੇਣ ਦੇ ਨਾਲ-ਨਾਲ ਨਸੀਹਤ ਵੀ ਦੇਣਾ ਚਾਹੁੰਦੇ ਹਾਂ ਕਿ ਜੋ ਤੁਸੀਂ ਲੋਕਾਂ ਨੂੰ ਸਿਸਟਮ ਦੇਣ ਬਾਰੇ ਕਿਹਾ ਸੀ, ਉਸਨੂੰ ਹੁਣ ਗਰਾਊਂਡ ‘ਤੇ ਹਕੀਕਤ ਵਿੱਚ ਲਾਗੂ ਕਰੋ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਸਾਰਿਆਂ ਦਾ ਨਿਸ਼ਾਨਾ ਜਨਤਾ ਦਾ ਭਲਾ ਕਰਨਾ ਹੈ। ਜੇ ਉਹ ਲੋਕਾਂ ਦੇ ਹਿੱਤਾਂ ਲਈ ਕੰਮ ਕਰਨਗੇ ਤਾਂ ਅਸੀਂ ਖੁਦ ਉਨ੍ਹਾਂ ਦੀ ਤਾਰੀਫ਼ ਕਰਾਂਗੇ ਪਰ ਜੇ ਉਹ ਲੋਕਾਂ ਦੀਆਂ ਉਮੀਦਾਂ ਉੱਤੇ ਪੂਰਾ ਨਹੀਂ ਉੱਤਰਦੇ ਤਾਂ ਲੋਕਾਂ ਪ੍ਰਤੀ ਉਹ ਜਵਾਬਦੇਹ ਹੈ।