Punjab

CM ਚੰਨੀ ਨੇ “ਗਰੀਬ” ਸ਼ਬਦ ਨੂੰ ਬਣਾਇਆ ਸਿਆਸੀ ਢਾਲ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਕਾਲੀ ਦਲ ‘ਤੇ ਲਾਏ ਗਏ ਇਲ ਜ਼ਾਮਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਂ ਮੁੱਖ ਮੰਤਰੀ ਚੰਨੀ ਦੀ ਸ਼ਬਦਾਵਲੀ ਤੋਂ ਹੈਰਾਨ ਹਾਂ। ਮੈਨੂੰ ਤਾਂ ਵੈਸੇ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਮੁੱਖ ਮੰਤਰੀ ਚੰਨੀ ਬੇਸ਼ੱਕ ਸਾਡੇ ਖਿਲਾਫ ਹੀ ਬੋਲਣ ਲੱਗੇ ਹਨ ਪਰ ਬੋਲਣ ਤਾਂ ਲੱਗੇ ਹਨ ਕਿਉਂਕਿ ਕੱਲ੍ਹ ਜਿਸ ਤਰੀਕੇ ਨਾਲ ਪਾਰਟੀ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਜ਼ਲੀਲ ਕੀਤਾ ਸੀ, ਮੈਨੂੰ ਤਾਂ ਇਹ ਸੀ ਕਿ ਚੰਨੀ ਮਾੜੀ-ਮੋਟੀ ਹਿੰਮਤ ਰੱਖਣਗੇ ਅਤੇ ਜਨਤਾ ਵਿੱਚ ਕਹਿਣਗੇ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ। ਸਾਨੂੰ ਸ਼ਰਮ ਆਉਂਦੀ ਹੈ ਕਿ ਅੱਜ ਪੰਜਾਬ ਦੇ ਐਡਵੋਕੇਟ ਜਨਰਲ ਨੇ ਖੁਦ ਬਿਆਨ ਦਿੱਤਾ ਹੈ ਕਿ ਕਾਂਗਰਸ ਪਾਰਟੀ ਦਾ ਪ੍ਰਧਾਨ ਮੈਨੂੰ ਕੰਮ ਨਹੀਂ ਕਰਨ ਦੇ ਰਿਹਾ ਹੈ। ਮੈਨੂੰ ਦੁੱਖ ਹੈ ਕਿ ਮੁੱਖ ਮੰਤਰੀ ਚੰਨੀ ਵਿੱਚ ਜਾਨ ਨਹੀਂ ਹੈ ਕਿਉਂਕਿ ਉਹ ਆਪਣੇ ਸੰਵਿਧਾਨਿਕ ਪੋਸਟਾਂ ਨੂੰ ਸੁਰੱਖਿਅਤ ਨਹੀਂ ਕਰ ਪਾ ਰਹੇ। ਤੁਹਾਡੀ ਪਾਰਟੀ, ਪਾਰਟੀ ਪ੍ਰਧਾਨ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਮੰਨਣ ਨੂੰ ਤਿਆਰ ਨਹੀਂ ਹੈ। ਏਜੀ ਨੂੰ ਆਪਣੇ ਕੰਮ ਕਰਨ ਵਾਸਤੇ ਪ੍ਰੈੱਸ ਦਾ ਸਹਾਰਾ ਲੈਣਾ ਪੈ ਰਿਹਾ ਹੈ। ਜੇ ਚੰਨੀ ਵਿੱਚ ਹਿੰਮਤ ਹੁੰਦੀ ਤਾਂ ਏਜੀ ਨੂੰ ਪਾਰਟੀ ਪ੍ਰਧਾਨ ਦੇ ਖਿਲਾਫ ਬਿਆਨ ਨਾ ਦੇਣਾ ਪੈਂਦਾ।

ਚੀਮਾ ਨੇ ਚੰਨੀ ਨੂੰ ਅਕਾਲੀ ਦਲ ‘ਤੇ ਬੇਅਦਬੀਆਂ ਕਰਵਾਉਣ ਦੇ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਹਨਾਂ ਨੂੰ ਪੰਜ ਸਾਲ ਇਹ ਗੰਦੀ ਭਾਸ਼ਾ ਬੋਲਦਿਆਂ ਨੂੰ ਹੋ ਗਏ ਹਨ। ਪੰਜ ਸਾਲਾਂ ਵਿੱਚ ਜੇ ਇਹ ਸੀਐੱਮ ਹੁਣ ਬਣੇ ਹਨ ਪਰ ਪਹਿਲਾਂ ਮੰਤਰੀ ਤਾਂ ਹੈਗੇ ਸਨ। ਉਦੋਂ ਇੱਕ ਫ਼ੀਸਦ ਵੀ ਕੋਈ ਕਾਰਗੁਜ਼ਾਰੀ ਕਿਉਂ ਨਹੀਂ ਕੀਤੀ ਗਈ। ਦਰਅਸਲ, ਚੰਨੀ ਨੇ ਅਕਾਲੀ ਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਸੀ ਕਿ ਅਕਾਲੀ ਦਲ ਸਿਰਫ਼ ਕਹਿਣ ਨੂੰ ਹੀ ਪੰਥਕ ਪਾਰਟੀ ਹੈ ਪਰ ਆਪਣੇ ਸਿਆਸੀ ਹਿੱਤਾਂ ਲਈ ਇਹ ਬੇਅਦਬੀ ਕਰਵਾ ਸਕਦੀ ਹੈ।

ਚੰਨੀ ਵੱਲੋਂ ਖੁਦ ਨੂੰ ਗਰੀਬ ਕਹਿਣ ‘ਤੇ ਚੀਮਾ ਨੇ ਜਵਾਬ ਦਿੱਤਾ ਕਿ ਕੌਣ ਕਹਿੰਦਾ ਹੈ ਕਿ ਚੰਨੀ ਗਰੀਬ ਹੈ। ਚੰਨੀ ਦੀ ਜਾਇਦਾਦ ਅਤੇ ਬਾਕੀ ਅਮੀਰ ਬੰਦਿਆਂ ਦੀ ਜਾਇਦਾਦ ਵੇਖ ਲਵੋ। ਚੰਨੀ ਨੇ ਗਰੀਬ ਸ਼ਬਦ ਨੂੰ ਇੱਕ ਰਾਜਨੀਤਿਕ ਹਥਿ ਆਰ ਬਣਾ ਲਿਆ ਹੈ ਕਿਉਂਕਿ ਚੰਨੀ ਹਰ ਥਾਂ ਕਹਿ ਦਿੰਦੇ ਹਨ ਕਿ ਮੈਂ ਗਰੀਬ ਹਾਂ। ਜੇ ਇੱਦਾਂ ਦੇ 100 ਗਰੀਬ ਪੰਜਾਬ ਵਿੱਚ ਹੋਰ ਆ ਜਾਣ ਤਾਂ ਪੰਜਾਬ ਤਾਂ ਕਿਤੇ ਦਾ ਕਿਤੇ ਪਹੁੰਚ ਜਾਵੇ। ਇਸ ਕਰਕੇ ਇਨ੍ਹਾਂ ਨੂੰ ਆਪਣੀ ਅਸਲੀਅਤ ਸਮਝਣੀ ਚਾਹੀਦੀ ਹੈ।