India Punjab

ਫੋਨ ‘ਤੇ ਰੁੱਝੀ ਨਰਸ ਨੇ ਦੋ ਵਾਰ ਜੜ ਦਿੱਤਾ ਔਰਤ ਨੂੰ ਕੋਰੋਨਾ ਵੈਸਕੀਨ ਦਾ ਟੀਕਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਾਨਪੁਰ ਵਿੱਚ ਕੋਰੋਨਾ ਵੈਸਕੀਨ ਦਾ ਟੀਕਾ ਲਗਾਉਣ ਵਾਲੀ ਨਰਸ ਨੇ ਹੈਰਨ ਕਰ ਦੇਣ ਵਾਲੀ ਹਰਕਤ ਕੀਤੀ ਹੈ। ਇਸ ਨਰਸ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਇੱਕ ਪਿੰਡ ਦੀ ਔਰਤ ਦੇ ਦੋ ਵਾਰ ਕੋਰੋਨਾ ਦਾ ਟੀਕਾ ਲਗਾ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਹੈ ਕਿ ਟੀਕਾ ਲਾਉਣ ਵੇਲੇ ਇਹ ਨਰਸ ਫੋਨ ‘ਤੇ ਰੁੱਝੀ ਹੋਈ ਸੀ।


ਲਾਪਰਵਾਹੀ ਦੀ ਇਹ ਘਟਨਾ ਕਾਨਪੁਰ ਦੇ ਮੜੌਲੀ ਇਲਾਕੇ ‘ਚ ਵਾਪਰੀ ਹੈ। ਦੋ ਵਾਰ ਟੀਕੇ ਦੀ ਸ਼ਿਕਾਰ ਔਰਤ ਕਮਲੇਸ਼ ਦੇਵੀ ਮੁੱਢਲੇ ਸਿਹਤ ਕੇਂਦਰ ‘ਚ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਆਈ ਸੀ। ਟੀਕਾ ਲਗਾਉਣ ਵੇਲੇ ਉਕਤ ਨਰਸ ਫੋਨ ‘ਤੇ ਗੱਲ ਕਰ ਰਹੀ ਸੀ ਤੇ ਉਸਨੇ ਬਿਨਾਂ ਸੋਚੇ ਸਮਝੇ ਕਮਲੇਸ਼ ਦੇਵੀ ਦੇ ਦੂਜੀ ਵਾਰ ਟੀਕਾ ਲਗਾ ਦਿੱਤਾ। ਪਰਿਵਾਰ ਨੇ ਜਦੋਂ ਦੋ ਵਾਰ ਟੀਕਾ ਲਗਾਉਣ ਦਾ ਕਾਰਨ ਪੁੱਛਿਆ ਤਾਂ ਇਹ ਨਰਸ ਆਪਣੀ ਗਲਤੀ ਮੰਨ ਗਈ। ਇਸ ਲਾਪਰਵਾਹੀ ‘ਤੇ ਇਸ ਮਹਿਲਾਂ ਨੇ ਸਖਤ ਨਾਰਾਜ਼ਗੀ ਤੇ ਗੁੱਸਾ ਜਾਹਿਰ ਕੀਤਾ ਹੈ।

ਕਮਲੇਸ਼ ਦੇਵੀ ਨੇ ਦੱਸਿਆ ਕਿ ਨਰਸ ਆਪਣੇ ਮੋਬਾਈਲ ‘ਤੇ ਕਿਸੇ ਨਾਲ ਵੀ ਗੱਲ ਇੰਨੀ ਰੁੱਝੀ ਹੋਈ ਸੀ ਕਿ ਫ਼ੋਨ ‘ਤੇ ਗੱਲ ਕਰਦਿਆਂ ਹੀ ਉਸ ਨੇ ਟੀਕਾ ਲਗਾ ਦਿੱਤਾ। ਇਸ ਤੋਂ ਬਾਅਦ ਵੀ ਉਸਨੇ ਹਟਣ ਲਈ ਨਹੀਂ ਕਿਹਾ ਤੇ ਮੁੜ ਕੇ ਫਿਰ ਟੀਕਾ ਲਗਾ ਦਿੱਤਾ। ਕਮਲੇਸ਼ ਨੇ ਕਿਹਾ ਕਿ ਉਸਨੇ ਨਰਸ ਨੂੰ ਪੁੱਛਿਆ ਕਿ ਕੀ ਕੋਰੋਨਾ ਦਾ ਟੀਕਾ ਦੋ ਵਾਰ ਲਗਾਇਆ ਜਾਂਦਾ ਹੈ ਤਾਂ ਨਰਸ ਨੇ ਕਿਹਾ ਕਿ ਨਹੀਂ ਸਿਰਫ ਇੱਕ ਵਾਰ। ਇਸ ‘ਤੇ ਕਮਲੇਸ਼ ਨੇ ਕਿਹਾ ਕਿ ਫਿਰ ਮੇਰੇ ਤੁਸੀਂ ਦੋ ਵਾਰ ਟੀਕਾ ਕਿਉਂ ਲਗਾ ਦਿੱਤਾ। ਹੱਦ ਤਾਂ ਉਦੋਂ ਹੋ ਗਈ ਜਦੋਂ ਉਲਟਾ ਨਰਸ ਪੀੜਤ ਮਹਿਲਾ ‘ਤੇ ਗੁੱਸਾ ਕੱਢਣ ਲੱਗ ਪਈ ਕਿ ਤੁਸੀਂ ਇੱਥੋਂ ਗਏ ਕਿਉਂ ਨਹੀਂ। ਪਰਿਵਾਰ ਦੇ ਧਿਆਨ ਵਿੱਚ ਜਦੋਂ ਗੱਲ ਆਈ ਤਾਂ ਨਰਸ ਨੇ ਮਾਫੀ ਵੀ ਮੰਗੀ।

ਹਾਲਾਂਕਿ ਇਸ ਮਗਰੋਂ ਕਮਲੇਸ਼ ਦੇਵੀ ਨੂੰ ਇਕ ਘੰਟੇ ਲਈ ਨਿਗਰਾਨੀ ‘ਚ ਰੱਖਿਆ ਗਿਆ। ਕਮਲੇਸ਼ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਈ ਹੈ। ਇਸ ਮਾਮਲੇ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਦੇ ਦਿੱਤੀ ਗਈ ਹੈ।