ਭਾਰਤ ਨੇ Google ਸਰਚ ਨੂੰ ਲੈ ਕੇ ਨਿਯਮ ਸਖਤ ਕੀਤੇ
‘ਦ ਖ਼ਾਲਸ ਬਿਊਰੋ : Google ਸਰਚ ਕਿਸੇ ਕਰਾਂਤੀ ਤੋਂ ਘੱਟ ਨਹੀਂ ਹੈ, ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਕੇ ਤੁਸੀਂ ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ ਉਹ ਵੀ ਸਕਿੰਟਾਂ ਵਿੱਚ, ਪਰ ਕਿ ਤੁਹਾਨੂੰ ਪਤਾ ਲੈ ਕਿ ਜੇਕਰ ਤੁਸੀਂ ਇਸ ਜਾਣਕਾਰੀ ਦੇ ਸੋਰਸ ਨੂੰ ਹਲਕੇ ਵਿੱਚ ਲਿਆ ਅਤੇ ਇਸ ਤੋਂ ਗਲਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਈ ਤਾਂ ਤੁਹਾਨੂੰ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ ਅਤੇ ਸਖ਼ਤ ਧਾਰਾਵਾਂ ਅਧੀਨ ਤੁਹਾਡੇ ਖਿਲਾਫ਼ ਮਾਮਲਾ ਦਰਜ ਹੋ ਸਕਦਾ ਹੈ। ਕੁਝ ਅਜਿਹੇ ਵਿਸ਼ੇ ਨੇ ਜਿਸ ਦੀ ਸਰਚ ਕਰਨ ਦੀ ਇਜਾਜ਼ਤ ਨਹੀ ਹੁੰਦੀ ਹੈ ਭਾਰਤ ਸਰਕਾਰ ਨੇ ਇਸ ਦੇ ਲਈ ਸਖ਼ਤ ਨਿਯਮ ਬਣਾਏ ਹਨ।
ਇੰਨਾਂ ਸ਼ਬਦਾਂ ਦਾ ਸਰਚ ਬੈਨ
ਜੇਕਰ ਕੋਈ ਵੀ ਸ਼ਖ਼ਸ ਗੂਗਲ ‘ਤੇ ਬੰ ਬ ਬਾ ਰੂਦ ਬਣਾਉਣ ਦਾ ਤਰੀਕਾ ਲਭ ਰਿਹਾ ਹੈ ਤਾਂ ਉਸ ਨੂੰ ਜੇਲ੍ਹ ਵਿੱਚ ਜਾਣਾ ਪੈ ਸਕਦਾ ਹੈ ਭਾਵੇਂ ਉਹ ਸ਼ਖ਼ਸ ਮਜ਼ਾਕ ਵਿੱਚ ਹੀ ਇਹ ਕੰਮ ਕਿਉਂ ਨਾ ਕਰ ਰਿਹਾ ਹੋਵੇ ਅਜਿਹਾ ਇਸ ਲਈ ਕਿਉਂਕਿ ਦੇਸ਼ ਦੀ ਸੁਰੱਖਿਆ ਏਜੰਸੀਆਂ ਦੀ ਇਸ ‘ਤੇ ਕਰੜੀ ਨਜ਼ਰ ਹੁੰਦੀ ਹੈ ਕਿਉਂਕਿ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ।
- ਜੇਕਰ ਕੋਈ ਗੂਗਲ ‘ਤੇ ਹੈਕਿੰਗ ਦੀ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤਾਂ ਉਸ ‘ਤੇ ਵੀ ਪੁਲਿਸ ਦੇ ਸਾਇਬਰ ਸੈੱਲ ਦੀ ਨਜ਼ਰ ਹੁੰਦੀ ਹੈ, ਕੁਝ ਲੋਕ ਮਜ਼ਾਕ ਵਿੱਚ ਅਜਿਹੀ ਹਰਕਤ ਕਰਦੇ ਹਨ ਜਿਸ ਦਾ ਅੰਜਾਮ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ ।
- ਬੱਚਿਆਂ ਨਾਲ ਜੁੜੇ ਵਿਸ਼ੇ ‘ਤੇ ਵੀ ਸਰਕਾਰ ਕਾਫੀ ਅਲਰਟ ਹੈ,ਜੇਕਰ ਕੋਈ ਸ਼ਖ਼ਸ ਬੱਚਿਆਂ ਨਾਲ ਜੁੜਿਆ ਆਪਤੀਜਨਕ ਵੀਡੀਓ ਵੇਖ ਰਿਹਾ ਹੁੰਦਾ ਹੈ ਤਾਂ ਉਸ ‘ਤੇ ਕਾਰਵਾਈ ਹੋ ਸਕਦੀ ਹੈ।
- ਭਾਰਤ ਵਿੱਚ ਪਹਿਲਾਂ ਹੀ ਗੂਗਲ ਸਰਚ ਤੋਂ Adult video’s ਬੈਨ ਹੋ ਗਿਆ ਹੈ, ਪਰ ਜੇਕਰ ਤੁਸੀਂ ਇਸ ਨੂੰ ਵਾਰ-ਵਾਰ ਵੇਖਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਖਿਲਾਫ਼ ਕਾਰਵਾਈ ਵੀ ਹੋ ਸਕਦੀ ਹੈ।