India International Punjab

ਟਰੰਪ ਨੇ ਕੱਢਿਆ ‘ਗੋਲਡ ਕਾਰਡ’ ! ਇੰਨੇ ਡਾਲਰ ਦਿਓ ਨਾਗਰਿਕਾਂ ਕਰੋ ਹਾਸਲ !

ਬਿਉਰੋ ਰਿਪੋਰਟ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (US PRESIDENT DONALD TRUMP) ਨੇ ਅਮਰੀਕਾ ਦੀ ਕਾਨੂੰਨੀ ਨਾਗਰਿਕਤਾਂ ਲੈਣ ਦੇ ਲਈ ‘ਗੋਲਡ ਕਾਰਡ’ (GOLD CARD) ਜਾਰੀ ਕੀਤਾ ਹੈ । ਇਸ ਦੇ ਲਈ ਅਮਰੀਕਾ 5 ਗੁਣਾ ਜ਼ਿਆਦਾ ਪੈਸਾ ਵਸੂਲੇਗਾ । ਟਰੰਪ ਨੇ ‘ਗੋਲਡ ਕਾਰਡ’ ਨਾਂਅ ਦਾ ਵੀਜ਼ਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦੇ ਲਈ 5 ਮਿਲੀਅਨ ਡਾਲਰ ਯਾਨੀ 44 ਕਰੋੜ ਭਾਰਤੀ ਰੁਪਏ ਰੱਖੇ ਗਏ ਹਨ । ਟਰੰਪ ਨੇ ਇਸ ਨੂੰ ਅਮਰੀਕੀ ਨਾਗਰਿਕਤਾਂ ਦਾ ਰਸਤਾ ਦੱਸਿਆ ਹੈ ।

ਟਰੰਪ ਨੇ ‘ਗੋਲਡ ਕਾਰਡ’ ਨੂੰ EB-5 ਵੀਜ਼ਾ ਪ੍ਰੋਗਰਾਮ ਦਾ ਬਦਲ ਦੱਸਿਆ ਅਤੇ ਕਿਹਾ ਹੈ ਕਿ ਭਵਿੱਖ ਵਿੱਚ 10 ਲੱਖ ਗੋਲਡ ਕਾਰਡ ਵੇਚੇ ਜਾਣਗੇ । ਫਿਲਹਾਲ ਅਮਰੀਕੀ ਨਾਗਰਿਕਤਾ ਦੇ ਲਈ EB-5 ਵੀਜਾ ਪ੍ਰੋਗਰਾਮ ਸਭ ਤੋਂ ਜ਼ਿਆਦਾ ਅਸਾਨ ਹੈ । ਇਸ ਦੇ ਲਈ 1 ਮਿਲੀਅਨ 8.75 ਕਰੋੜ ਰੁਪਏ ਦੇਣੇ ਹੁੰਦੇ ਹਨ । ਟਰੰਪ ਨੇ ਕਿਹਾ ਇਸ ਨਾਲ ਅਮਰੀਕਾ ਆਉਣ ਵਾਲੇ ਲੋਕ ਜ਼ਿਆਦਾ ਟੈਕਸ ਦੇਣਗੇ । ਉਨ੍ਹਾਂ ਕਿਹਾ ਪ੍ਰੋਗਰਾਮ ਸਫਲ ਹੋਵੇਗਾ ਅਤੇ ਕੌਮੀ ਕਰਜ਼ ਦਾ ਭੁਗਤਾਨ ਜਲਦ ਹੋਵੇਗਾ ।

ਟਰੰਪ ਨੇ ਵੀਜ਼ਾ ਪ੍ਰੋਗਰਾਮ ਨਾਲ ਜੁੜੇ ਆਰਡਰ ਤੇ ਹਸਤਾਖਰ ਕੀਤੇ ਅਤੇ ਕਿਹਾ ਗੋਲਡ ਵੀਜ਼ਾ ਕਾਰਡ ਨਾਗਰਿਕਤਾਂ ਨੂੰ ਗ੍ਰੀਨ ਕਾਰਡ ਵਰਗੇ ਸਪੈਸ਼ਲ ਅਧਿਕਾਰ ਵੀ ਦੇਵੇਗਾ । ਉਨ੍ਹਾਂ ਕਿਹਾ ਇਹ ਪ੍ਰੋਗਰਾਮ 2 ਹਫਤੇ ਵਿੱਚ ਸ਼ੁਰੂ ਹੋਵੇਗਾ । ਅਮਰੀਕਾ ਵਿੱਚ ਸਥਾਈ ਤੌਰ ਤੇ ਰਹਿਣ ਲਈ ਗ੍ਰੀਨ ਕਾਰਡ ਦੀ ਜ਼ਰੂਰਤ ਹੁੰਦੀ ਹੈ । ਇਸ ਦੇ ਲਈ EB-1, EB-2, EB-3, EB-4 ਵੀਜ਼ਾ ਪ੍ਰੋਗਰਾਮ ਹੈ । ਪਰ EB-5 ਵੀਜ਼ਾ ਸਭ ਤੋਂ ਚੰਗਾ ਵੀਜ਼ਾ ਹੈ ਇਹ 1990 ਤੋਂ ਲਾਗੂ ਹੈ । ਇਸ ਨਾਲ ਕੋਈ ਸ਼ਖਸ ਰੁਜ਼ਗਾਰ ਹਾਸਲ ਕਰ ਸਕਦਾ ਹੈ ।