The Khalas Tv Blog India ਇਸ ਦੁਨੀਆਂ ‘ਚ ਬਸ ਇਨ੍ਹਾਂ ਦਾ ਹੀ ਨਹੀਂ ਹੈ ‘ਇੱਟ ਕੁੱਤੇ ਦਾ ਵੈਰ’
India International Khalas Tv Special Punjab

ਇਸ ਦੁਨੀਆਂ ‘ਚ ਬਸ ਇਨ੍ਹਾਂ ਦਾ ਹੀ ਨਹੀਂ ਹੈ ‘ਇੱਟ ਕੁੱਤੇ ਦਾ ਵੈਰ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੁੱਤੇ ਨੂੰ ਦੇਖ ਕੇ ਬਿੱਲੀ ਨਾ ਭੱਜੇ ਤੇ ਬਿੱਲੀ ਨੂੰ ਦੇਖ ਕੇ ਕੁੱਤੇ ਦੀਆਂ ਲਾਲ਼ਾ ਨਾ ਡਿੱਗਣ, ਇਹ ਹੋ ਨਹੀਂ ਸਕਦਾ। ਇਨ੍ਹਾਂ ਦੋਵਾਂ ਵਿਚਕਾਰ ਤਕੜੀ ਦੁਸ਼ਮਣੀ ਮੰਨੀ ਜਾਂਦੀ ਹੈ। ਪਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਕ ਕੁੱਤੇ ਬਿੱਲੀ ਦੀ ਜੋੜੀ ਸਾਨੂੰ ਥੋੜ੍ਹਾ ਜਿਹਾ ਹੋਰ ਸੋਚਣ ਲਈ ਮਜ਼ਬੂਰ ਕਰ ਰਹੀ ਹੈ।ਇਸ ਵੀਡੀਓ ਅਨੁਸਾਰ ਇੱਕ ਕੁੱਤੇ ਨੂੰ ਬਿੱਲੀ ਦੇ ਨਾਲ ਸਕੂਟਰ ਚਲਾਉਂਦਿਆਂ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਨੇ ਇਕੱਠਿਆ ਸਕੂਟਰ ਚਲਾਉਣ ਦਾ ਵਿਸ਼ਵ ਰਿਕਾਰਡ ਵੀ ਬਣਾ ਦਿੱਤਾ ਹੈ।

ਸੋਸ਼ਲ ਬਿਹੇਵੀਅਰ ਦੇ ਮਾਹਿਰ ਤਾਂ ਇਹ ਵੀ ਕਹਿੰਦੇ ਹਨ ਕਿ ਬੰਦਿਆਂ ਵਰਗੇ ਗੁਣ ਜੇਕਰ ਜਾਨਵਰਾਂ ਵਿੱਚ ਵੀ ਮਿਲਣ ਤਾਂ ਇਹ ਕੋਈ ਘੱਟ ਚਮਤਕਾਰੀ ਗੱਲ ਨਹੀਂ ਹੈ।ਕਈ ਵਾਰ ਜੋ ਇਨਸਾਨਾਂ ਦੀਆਂ ਜੋੜੀਆਂ ਵੀ ਕਈ ਤਰ੍ਹਾਂ ਦੇ ਕਮਾਲ ਕਰਦੀਆਂ ਹਨ, ਇਸੇ ਤਰ੍ਹਾਂ ਇਸ ਕੁੱਤੇ ਤੇ ਬਿੱਲੀ ਨੇ ਕਰਕੇ ਦਿਖਾਇਆ ਹੈ। ਸੋਸ਼ਲ ਮੀਡੀਆ ਉੱਤੇ ਇਨ੍ਹਾਂ ਦੋਵਾਂ ਦੀ ਕੋਲੈਬੋਰੇਸ਼ਨ ਵੇਖ ਕੇ ਲੋਕ ਪ੍ਰੇਰਣਾ ਦਾਇਕ ਕਮੈਂਟ ਵੀ ਕਰ ਰਹੇ ਹਨ।ਲੋਕਾਂ ਨੂੰ ਇਹ ਕਾਫੀ ਮਜ਼ੇਦਾਰ ਵੀ ਲੱਗ ਰਿਹਾ ਹੈ।

ਦੱਸ ਦਈਏ ਕਿ ਇਹਨਾਂ ਦਾ ਵੀਡੀਓ ਗਿਨੀਜ ਵਰਲਡ ਰਿਕਾਰਡ (GWR) ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਇਹ ਦੋਵੇਂ ਕਾਰ ਤੇ ਸਾਇਕਲ ਵੀ ਚਲਾ ਲੈਂਦੇ ਹਨ ਤੇ ਇਨ੍ਹਾਂ ਦੋਵਾਂ ਦੇ ਹਿੱਸੇ ਕਈ ਕਾਰਨਾਮੇ ਹਨ। ਇਕ ਵੀਡੀਓ ਵਿੱਚ ਇਹ ਦੋਵੇਂ ਇਕ ਔਰਤ ਨਾਲ ਬਹਿ ਕੇ ਕਿਤਾਬ ਪੜ੍ਹਦੇ ਦੇਖੇ ਜਾ ਸਕਦੇ ਹਨ।

ਇਸ ਲਿੰਕ ਉੱਤੇ ਕਲਿੱਕ ਕਰਕੇ ਦੇਖੋ ਵੀਡੀਓ…

https://www.instagram.com/reel/CUDcOA1Bb70/?utm_medium=share_sheet

ਗਿਨੀਜ਼ ਵਰਡਲ ਰਿਕਾਰਡ (GWR) ਨੇ ਦੱਸਿਆ ਹੈ ਕਿ ਸਾਸ਼ਿਮੀ ਤੇ ਲੌਲੀਪਾਪ ਨੂੰ 4.37 ਸੈਕੰਡ ਵਿੱਚ ਇਹ ਕਾਰਨਾਮਾ ਕਰਦੇ ਦਿਖਾਇਆ ਗਿਆ ਹੈ। “ਟੈਲੇਂਟਡ# GWR2022 ਬੁੱਕ ਦੇ ਸਿਤਾਰੇ ਸਾਸ਼ਿਮੀ (ਇੱਕ 7 ਸਾਲ ਦੀ ਬੰਗਾਲ ਬਿੱਲੀ) ਅਤੇ ਲੌਲੀਪਾਪ (5 ਸਾਲ ਦਾ ਦਾ ਬੋਸਟਨ ਟੇਰੀਅਰ) ਆਪਸ ਵਿੱਚ ਚੰਗੇ ਮਿੱਤਰ ਹਨ।ਲੌਲੀਪਾਪ ਤੇ ਸਾਸ਼ਿਮੀ ਨੇ ਇਕੱਲਿਆਂ ਸਕੂਟਰ ਚਲਾਉਣ ਦਾ ਆਲਮੀ ਪੱਧਰ ਉੱਤੇ ਮਾਣ ਹਾਸਿਲ ਕੀਤਾ ਹੈ।

Exit mobile version