ਬਿਉਰੋ ਰਿਪੋਰਟ – ਬੀਤੇ ਦਿਨ ਇਕ ਖਬਰ ਆਈ ਸੀ ਕਿ ਪੰਜਾਬ ਵਿਚ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਮਿਲ ਕੇ ਨਵੀ ਪਾਰਟੀ ਬਣਾਉਣ ਜਾ ਰਹੇ ਹਨ। ਇਸ ਦਾ ਨਾਮ ਵੀ ਸਰਬਜੀਤ ਸਿੰਘ ਖਾਲਸਾ ਨੇ ਦੱਸ ਦਿੱਤਾ ਸੀ। ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਹੋਵੇਗਾ ਪਰ ਹੁਣ ਸਰਬਜੀਤ ਸਿੰਘ ਖਾਲਸਾ ਨੇ ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ”ਅਸੀਂ ਕੋਈ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਨਹੀਂ ਰੱਖਿਆ, ਅਜੇ ਤਾਂ ਸਾਡੇ ਕੋਲ ਨੀ ਨਾਮ ਆਇਆ ਦਿੱਲੀਓਂ ਫਾਈਨਲ ਹੋ ਕੇ” ਹੁਣ ਇਹ ਸਵਾਲ ਉੱਠਦਾ ਹੈ ਕਿ ਇਹ ਬਿਆਨ ਦਾ ਮਤਲਬ ਕੀ ਹੈ, ਕੀ ਸਰਬਜੀਤ ਸਿੰਘ ਖਾਲਸਾ ਦਿੱਲੀ ਦੇ ਇਸ਼ਾਰੇ ‘ਤੇ ਕੰਮ ਕਰਦੇ ਹਨ। ਸਰਬਜੀਤ ਸਿੰਘ ਖਾਲਸਾ ਦਾ ਇਹ ਬਿਆਨ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਿਹਾ ਹੈ ਅਤੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ।
ਇਹ ਵੀ ਪੜ੍ਹੋ – ਅਜਾਇਬ ਸਿੰਘ ਮੁਖਮੈਲਪੁਰ ਦੇ ਦਿਹਾਂਤ ਤੇ ਚੀਮਾ ਨੇ ਪ੍ਰਗਟ ਕੀਤਾ ਦੁੱਖ